ਪੁਲਿਸ ਆਲੇ ਨੇ ਨਿਹੰਗ ਸਿੰਘ ਦੀ ਦਾੜ੍ਹੀ ਨੂੰ ਪਾਇਆ ਹੱਥ! ਭੜਕੇ ਨਿਹੰਗ ਸਿੰਘ ਨੇ ਕੱਢ ਲਈ ਤਲਵਾਰ (ਵੀਡੀਓ)
ਮਿਆਨ ਚੋਂ ਤਲਵਾਰ ਕੱਢ ਕੇ ਲਹਿਰਾਉਣ ਵਾਲੇ ਇਸ ਸਿੰਘ ਦੇ ਸਿਰ ਤੇ ਇਸ ਵੇਲੇ ਗੁੱਸਾ ਸਵਾਰ ਹੈ। ਦੇਖੋ ਕਿਵੇਂ ਇੱਕ ਟਰੱਕ ਕੋਲ ਖੜ੍ਹਾ ਇਹ ਸਿੰਘ ਬੜੇ ਗੁੱਸੇ ਨਾਲ ਮਿਆਨ ਚੋਂ ਤਲਵਾਰ ਕੱਢਦਾ ਤੇ ਫਿਰ ਉਸ ਸਾਹਮਣੇ ਵੱਲ ਲਹਿਰਾ ਦਿੰਦਾ ਹੈ। ਇਹ ਤਸਵੀਰਾਂ ਉੱਤਰਪ੍ਰਦੇਸ਼ ਦੇ ਸ਼ਾਮਲੀ ਇਲਾਕੇ ਦੀਆਂ ਹਨ। ਤਸਵੀਰਾਂ ਸਾਫ ਨੇ ਸਾਹਮਣੇ ਦੋ ਸਿੱਖ ਨੌਜਵਾਨ ਦਿਖਾਈ ਦਿੰਦੇ ਨੇ ਤੇ ਉਸ ਤੋਂ ਇਲ਼ਾਵਾ ਕੁਝ ਪੁਲਿਸ ਵਾਲੇ ਤੇ ਕੁਝ ਆਮ ਲੋਕ। ਦੇਖ ਸਕਦੇ ਹੋ ਦੋ ਸਿੰਘਾਂ ਤੇ ਪੁਲਿਸ ਵਾਲਿਆ ਵਿਚਕਾਰ ਤੂੰ-ਤੂੰ ਮੈਂ ਮੈਂ ਹੁੰਦੀ ਹੈ ਤੇ ਇਕ ਦਮ ਇਕ ਪੁਲਿਸ ਅਧਿਕਾਰੀ ਸਿੰਘ ਦੇ ਮੂੰਹ ਵੱਲ ਨੂੰ ਹੱਥ ਕਰਦਾ।
Read Also ਆਹ ਦੇਖੋ ਪੁਲਿਸ ਮੁਲਜ਼ਾਮ ਦੇ ਪੁੱਤ ਦੀ ਗੰਦੀ ਕਰਤੂਤ, ਜੇ ਫੌਜੀ ਕੋਲ ਤਲਵਾਰ ਨਾ ਹੁੰਦੀ ਤਾਂ….?
ਐਨੀ ਹੀ ਦੇਰ ਸੀ ਕਿ ਸਾਹਮਣੇ ਖੜ੍ਹਾ ਸਿੰਘ ਭੜਕ ਜਾਂਦਾ ਹੈ। ਨਿਹੰਗਾਂ ਦੇ ਬਾਣੇ ‘ਚ ਖੜ੍ਹੇ ਸਿੰਘ ਨੂੰ ਗੁੱਸਾ ਆਉਂਦਾ ਤਾਂ ਉਹ ਪੁਲਿਸ ਵਾਲੇ ਨੂੰ ਧੱਕਾ ਮਾਰ ਦਿੰਦਾ। ਉਸ ਤੋਂ ਤੁਰੰਤ ਬਾਅਦ ਟਰੱਕ ਵੱਲ ਨੂੰ ਜਾਂਦਾ ਹੈ ਤੇ ਟਰੱਕ ਚੋਂ ਕਿਰਪਾਨ ਕੱਢ ਲਿਆਉਂਦਾ। ਚਲੋ ਇਹ ਤਾਂ ਸੀ ਉਹ ਤਸਵੀਰਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਪਰ ਹੁਣ ਤੁਹਾਨੂੰ ਇਸ ਦੇ ਸਾਰੇ ਮਾਮਲੇ ਬਾਰੇ ਜਾਣੂ ਕਰਵਾਉਂਦੇ ਹਾਂ। ਵੀਡੀਓ ‘ਚ ਆ ਰਹੀ ਆਵਾਜ ਤੋਂ ਇਹ ਗੱਲ ਸਪੱਸਟ ਹੁੰਦੀ ਹੈ ਕਿ ਪੁਲਿਸ ਵਾਲੇ ਇਨ੍ਹਾਂ ਸਿੰਘਾਂ ਦੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.