NewsPunjabTop News

ਟੋਲ ਕੀਮਤਾਂ ‘ਚ ਵਾਧਾ, ਦੇਖੋ ਇਨ੍ਹੇ ਰੁਪਏ ਮਹਿੰਗਾ ਹੋਇਆ ਟੋਲ

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਮੁਸਾਫਰਾਂ ਦੀ ਜੇਬ ਢਿੱਲੀ ਕਰੇਗਾ। ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਹੋਰ ਮਹਿੰਗਾ ਪਵੇਗਾ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਹਨ ਅਤੇ ਇਹ ਨਵੀਆਂ ਕੀਮਤਾਂ 1 ਸਤੰਬਰ ਤੋਂ ਲਾਗੂ ਹੋਣਗੀਆਂ।

Congress ‘ਚ ਪਿਆ ਵੱਡਾ ਕਲੇਸ਼, Khaira ਪਾਰਟੀ ਤੋਂ ਹੋਊ ਬਾਹਰ? ਹਾਈਕਮਾਨ ਨੇ ਲਿਆ ਵੱਡਾ ਐਕਸ਼ਨ | D5 Channel Punjabi

ਵਨ-ਵੇ ਵਾਹਨਾਂ ਦੇ ਡਰਾਈਵਰਾਂ ਨੂੰ ਹੁਣ 15 ਰੁਪਏ ਹੋਰ ਅਦਾ ਕਰਨੇ ਪੈਣਗੇ। ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲਿਆਂ ਨੂੰ 25 ਰੁਪਏ ਹੋਰ ਅਦਾ ਕਰਨੇ ਪੈਣਗੇ। ਯਾਤਰੀਆਂ ਨੂੰ ਪਹਿਲਾਂ ਜਿੱਥੇ ਇਕ ਪਾਸੇ ਦੇ ਸਫਰ ਲਈ 135 ਰੁਪਏ ਅਤੇ ਦੋਵਾਂ ਪਾਸਿਆਂ ਲਈ 200 ਰੁਪਏ ਦੇਣੇ ਪੈਂਦੇ ਸੀ ਹੁਣ ਉੱਥੇ ਹੀ ਹੁਣ ਇੱਕ ਪਾਸੇ ਲਈ 150 ਅਤੇ ਦੋਵੇਂ ਪਾਸਿਆਂ ਲਈ 225 ਰੁਪਏ ਅਦਾ ਕਰਨੇ ਪੈਣਗੇ।

Jathedar ਦੀ ਅਹੁਦੇ ਤੋਂ ਹੋਈ ਛੁੱਟੀ! ਪ੍ਰਬੰਧਕ ਕਮੇਟੀ ਨੇ ਸੁਣਾਇਆ ਫੈਸਲਾ, ਗੰਭੀਰ ਇਲਜ਼ਾਮਾ ’ਚ ਘਿਰੇ Jathedar

ਮਿੰਨੀ ਬੱਸ ਦਾ ਦੋਵੇਂ ਪਾਸੇ 235 ਅਤੇ 350 ਰੁਪਏ ਦਾ ਖਰਚਾ ਆਉਂਦਾ ਸੀ। ਬੱਸ ਦੇ ਵਨ ਵੇਅ 465 ਅਤੇ ਆਉਣ-ਜਾਣ ਦੇ 700 ਸਨ, ਪਰ ਹੁਣ ਇਨ੍ਹਾਂ ਸਾਰੇ ਰੇਟਾਂ ਦੇ ਵਧਣ ਤੋਂ ਬਾਅਦ ਕੀਮਤਾਂ ਵਧਣਗੀਆਂ।

1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ ਰੇਟ

ਮਿੰਨੀ ਬੱਸ 265 ਅਤੇ 395 ਦੋਵਾਂ ਪਾਸਿਆਂ ਤੋਂ ਆਉਣ-ਜਾਣ ਅਤੇ 7880 ਰੁਪਏ ਪ੍ਰਤੀ ਮਹੀਨਾ ਵਸੂਲੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇਕਰ ਪ੍ਰਾਈਵੇਟ ਬੱਸਾਂ ਅਤੇ ਟਰੱਕਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਪਾਸੇ ਜਾਣ ਵਾਲੀ ਬੱਸ ਲਈ 525 ਰੁਪਏ ਅਤੇ ਦੋਵੇਂ ਪਾਸੇ ਆਉਣ-ਜਾਣ ਲਈ 790 ਰੁਪਏ ਮਹਿਜ਼ 15765 ਰੁਪਏ ਕੀਤੇ ਜਾਣਗੇ।

Faridkot News : 3 ਹਫ਼ਤਿਆਂ ਬਾਅਦ ਹਾਕੀ ਮੈਚ, ਦੇਖ ਲਓ ਸਟੇਡੀਅਮ ਦਾ ਹਾਲ | D5 Channel Punjabi

ਡਬਲ ਐਕਸਲ ਟਰੇਨ ‘ਚ 865 ਵਨ-ਵੇਅ, 1265 ਆਉਣ-ਜਾਣ ਅਤੇ 25335 ਰੁਪਏ ‘ਚ ਪਾਸ ਬਣਾਇਆ ਜਾਵੇਗਾ। ਦੱਸ ਦੇਈਏ ਕਿ ਇਹ ਕੀਮਤਾਂ ਸਿਰਫ ਲਾਡੋਵਾਲ ਟੋਲ ਪਲਾਜ਼ਾ ‘ਤੇ ਹੀ ਨਹੀਂ ਬਲਕਿ ਪਾਣੀਪਤ ਤੋਂ ਜਲੰਧਰ ਸੈਕਸ਼ਨ ਦੇ ਵਿਚਕਾਰ ਵਾਲੇ ਸਾਰੇ ਟੋਲ ਪਲਾਜ਼ਿਆਂ ‘ਤੇ ਉਨ੍ਹਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਵਧ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button