Breaking NewsIndiaNews

ਪਿਤਾ ਦੇ ਸਾਹਮਣੇ 19 – ਸਾਲਾ ਦੀ ਧੀ ਦੀ ਇੱਜ਼ਤ ਨੂੰ ਹਵਸ ਦੇ 6 ਦਰਿੰਦਿਆ ਨੇ ਕੀਤਾ ਤਾਰ – ਤਾਰ

ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਤੋਂ ਬੇਹੱਦ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਿਤਾ ਦੇ ਸਾਹਮਣੇ ਉਸਦੀ 19 ਸਾਲ ਦੀ ਧੀ ਦੇ ਨਾਲ ਹਵਸ ਦੇ 6 ਦਰਿੰਦਿੰਆ ਨੇ ਗੈਂਗਰੇਪ ਕਰਕੇ ਉਸਦੀ ਇੱਜ਼ਤ ਨੂੰ ਤਾਰ – ਤਾਰ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਦੇ ਪਿਤਾ ਨੂੰ ਬੰਧਕ ਬਣਾ ਲਿਆ ਸੀ। ਇਹ ਵਾਰਦਾਤ ਕੋਢਿਵਾੜੀ ਥਾਣਾ ਖੇਤਰ ਅਧੀਨ ਬੁੱਧਵਾਰ ਨੂੰ ਵਾਪਰੀ। ਪੁਲਿਸ ਅਧਿਕਾਰੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਕਾਬੂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਦੀ ਸ਼ਿਕਾਇਤ ’ਤੇ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ ਗਈ। ਇਸ ਦੇ ਮੁਤਾਬਕ ਛੇ ਜਣੇ ਜ਼ਬਰਦਸਤੀ ਉਸ ਦੇ ਘਰ ਅੰਦਰ ਦਾਖ਼ਲ ਹੋਏ।

Read Also ਚੰਡੀਗੜ੍ਹ ਦੀ ਕੁੜੀ ਨਾਲ 40 ਦਰਿੰਦਿਆਂ ਨੇ ਕੀਤਾ ਗੈਂਗਰੇਪ

ਇਸ ਪਿੱਛੋਂ ਲੜਕੀ ਤੇ ਉਸ ਦੇ ਪਿਤਾ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸੁੰਨਸਾਨ ਥਾਂ ‘ਤੇ ਲੈ ਗਏ। ਉੱਥੇ ਉਨ੍ਹਾਂ ਪਿਤਾ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਸਾਹਮਣੇ ਹੀ ਉਸ ਦੀ ਧੀ ਨਾਲ ਬਲਾਤਕਾਰ ਕੀਤਾ। ਬਦਮਾਸ਼ਾਂ ਨੇ ਲੜਕੀ ਤੇ ਉਸ ਦੇ ਪਿਤਾ ਨੂੰ ਇਸ ਸਬੰਧੀ ਕਿਸੇ ਨੂੰ ਦੱਸਣ ‘ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਦੱਸਿਆ ਕਿ ਉਹ ਪਿੰਡ ਗਏ ਸੀ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਲੜਕੀ ਦੀ ਮੈਡੀਕਲ ਕਰਵਾ ਲਿਆ ਹੈ। ਆਸਪਾਸ ਦੇ ਇਲਾਕਿਆਂ ਦੇ ਸਾਰੇ ਥਾਣਿਆਂ ਵਿੱਚ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button