NewsBreaking NewsEntertainment

ਗੂਗਲ ਤੋਂ ਲੱਭਿਆ Akshay Kumar ਦੇ ਘਰ ਦਾ ਪਤਾ, ਅੱਧੀ ਰਾਤ ਨੂੰ ਮਾਰ ਦਿੱਤੀ ਘਰ ਦੇ ਅੰਦਰ ਛਾਲ ‘ਤੇ….

ਅਕਸ਼ੈ ਕੁਮਾਰ ਦੀ ਫੈਨ ਫੋਲੋਇੰਗ ਕਾਫ਼ੀ ਜ਼ਿਆਦਾ ਹੈ ਅਤੇ ਕਈ ਵਾਰ ਕੁਝ ਫੈਂਨਜ਼ ਆਪਣੀਆਂ ਹੱਦਾਂ ਤੋੜਨ ਦੀ ਕੋਸ਼ਿਸ਼ ਵੀ ਕਰਦੇ ਦਿਖਾਈ ਦਿੰਦੇ ਹਨ। ਇਸ ਵਾਰ ਅਕਸ਼ੈ ਕੁਮਾਰ ਦੇ ਇੱਕ ਫੈਨ ਨੇ ਕੁੱਝ ਅਜਿਹਾ ਹੀ ਕੀਤਾ ਹੈ। 22 ਸਾਲ ਦਾ ਇੱਕ ਫੈਨ ਬਿਨਾਂ ਆਗਿਆ ਤੋਂ ਜ਼ਬਰਦਸਤੀ ਉਨ੍ਹਾਂ ਦੇ ਘਰ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਫੜਿਆ ਗਿਆ। 6 ਫਰਵਰੀ ਦੀ ਰਾਤ ਨੂੰ 22 ਸਾਲ ਦਾ ਉਹ ਮੁੰਡਾ ਡੇਢ ਵਜੇ ਬਿਨਾਂ ਆਗਿਆ ਲਏ ਅਕਸ਼ੈ ਦੇ ਘਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।

Read Also ਗੂਗਲ ਦਾ ਨਵਾਂ ਫੀਚਰ, ਬਿਨ੍ਹਾਂ ਬੋਲੇ ਜਾਂ ਟਾਈਪ ਕੀਤੇ ਕੁਝ ਵੀ ਕਰ ਸਕੋਗੇ ਸਰਚ

ਹਾਲਾਂਕਿ ਉਸ ਮੁੰਡੇ ਦੀ ਪਹਿਚਾਣ ਹੋ ਗਈ, ਕਿਹਾ ਜਾ ਰਿਹਾ ਹੈ ਕਿ ਉਹ ਹਰਿਆਣਾ ਦਾ ਰਹਿਣ ਵਾਲਾ ਹੈ। ਰਿਪੋਰਟ ਦੀ ਮੰਨੀਏ ਤਾਂ ਗਾਰਡ ਨੇ ਉਸ ਸ਼ਖਸ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ। ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਕਿ ਹਰਿਆਣੇ ਦੇ ਰਹਿਣ ਵਾਲੇ ਇਸ ਸ਼ਖਸ ਦਾ ਨਾਮ ਅੰਕਿਤ ਗੋਸਵਾਮੀ ਹੈ, ਜੋ ਆਪਣੇ ਚਹੇਤੇ ਬਾਲੀਵੁਡ ਸਟਾਰ ਅਕਸ਼ ਕੁਮਾਰ ਨੂੰ ਮਿਲਣਾ ਚਾਹੁੰਦਾ ਸੀ ਅਤੇ ਕੇਵਲ ਇਸ ਲਈ ਉਹ ਮੁੰਬਈ ਆਇਆ ਸੀ। ਉਸਨੇ ਗੂਗਲ ਦੀ ਮਦਦ ਨਾਲ ਐਕਟਰ ਦੇ ਘਰ ਦਾ ਪਤਾ ਲੱਭਿਆ ਸੀ।

Untitled 6 6

ਸੋਮਵਾਰ ਦੀ ਦੇਰ ਰਾਤ ਨੂੰ ਜਦੋਂ ਉਹ ਉਨ੍ਹਾਂ ਦੇ ਘਰ ਵਿੱਚ ਵੜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸੁਰੱਖਿਆ ਗਾਰਡ ਨੇ ਉਸਨੂੰ ਫੜ ਲਿਆ। ਡਿਪਟੀ ਕਮਿਸ਼ਨਰ ਆਫ ਪੁਲਿਸ ਪਰਮਜੀਤ ਸਿੰਘ ਦਹਿਆ ਨੇ ਦੱਸਿਆ ਕਿ ਜੁਹੂ ਪੁਲਿਸ ਨੇ ਉਸ ਤੋਂ ਪੁੱਛਗਿਛ ਕੀਤੀ ਅਤੇ ਮੰਗਲਵਾਰ ਨੂੰ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ‘ਤੇ ਬਿਨਾਂ ਆਗਿਆ ਜ਼ਬਰਦਸਤੀ ਘਰ ‘ਚ ਵੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਕਾਨੂੰਨੀ ਹਿਰਾਸਤ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button