Breaking NewsD5 specialNewsPunjab

ਹਾਦਸਾ ਵੇਖ ਕੇ ਕੰਬਣੀ ਛਿੜਦੀ ਐ, ਸਕੂਟੀ ਤੇ ਕਾਰ ਦੀ ਭਿਆਨਕ ਟੱਕਰ (ਵੀਡੀਓ)

ਦਰਦਨਾਕ ਹਾਦਸੇ ਦੀਆਂ ਇਹ ਤਸਵੀਰਾਂ ਹਰਿਆਣੇ ਦੇ ਫਤਿਹਾਬਾਦ ਦੀਆਂ ਹਨ। ਜਿਥੇ ਵਾਪਰੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਦ ਹੋ ਗਈਆਂ। ਇਸ ਹਾਦਸੇ ਨੂੰ ਦੇਖ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਉੱਤੇ ਇਕ ਸਕੂਟੀ ਤੇ ਨੌਜਵਾਨ ਜਾ ਰਿਹਾ ਹੈ ਜਿਸ ਦੇ ਸਾਹਮਣੇ ਤੋਂ ਪਹਿਲਾਂ ਇਕ ਟਰੱਕ ਲੰਘਦਾ ਹੈ ਤੇ ਬਾਅਦ ਵੀ ਇਕ ਕਾਰ। ਜਿਵੇਂ ਹੀ ਨੌਜਵਾਨ ਕਾਰ ਤੋਂ ਅੱਗੇ ਲੰਘਦਾ ਹੈ ਤਾਂ ਕਾਰ ਦੇ ਪਿੱਛੇ ਆ ਰਹੀ ਕਾਰ ਨਾਲ ਸਕੂਟੀ ਦੀ ਟੱਕਰ ਹੋ ਜਾਂਦੀ ਹੈ।

Read Also ਘਰ ‘ਚ ਭਿਆਨਕ ਅੱਗ ਲੱਗਣ ਨਾਲ ਹੋਈ 7 ਬੱਚਿਆਂ ਦੀ ਮੌਤ

ਜਿਸ ਨਾਲ ਸਕੂਟੀ ਦੇ ਪਰਖੱਚੇ ਉੱਡ ਗਏ ਤੇ ਕਾਰ ਝਾੜੀਆਂ ਵਿੱਚ ਜਾਂ ਵੜਦੀ ਹੈ, ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੂੰ ਦੇਖ ਕੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਤੇ ਹਮੇਸ਼ਾਂ ਗੱਡੀ ਨੂੰ ਸਹੀ ਰਫਤਾਰ ਤੇ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਇਕ ਗਲਤੀ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button