NewsBreaking NewsEntertainment

ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਕੁਝ ਅਜਿਹੇ ਢੰਗ ‘ਚ ਸੁਣਾਇਆ ‘ਉੜਾ ਆੜਾ’ Video

ਜਲੰਧਰ : ਪੰਜਾਬੀ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਤੇ ਗਾਇਕ ਤਰਸੇਮ ਜੱਸੜ ਦੀ ਫਿਲਮ 1 ਫਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ‘ਉੜਾ ਆੜਾ’। ਇਨ੍ਹੀਂ ਦਿਨੀਂ ਤਰਸੇਮ ਜੱਸੜ ਤੇ ਨੀਰੂ ਬਾਜਵਾ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨਾਲ ਤਰਸੇਮ ਜੱਸੜ ਵੀ ਨਜ਼ਰ ਆ ਰਹੇ ਹਨ।

Read Also ‘ਤਰਸੇਮ ਜੱਸੜ’ ਨੀਰੂ ਬਾਜਵਾ ਨੂੰ ਇੰਝ ਸਿਖਾਉਣਗੇ ‘ੳ ਅ’

ਇਸ ਵੀਡੀਓ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਗੁਰਮੁਖੀ ਲਿੱਪੀ ਦੇ ਸਾਰੇ ਅੱਖਰ ਵਾਰੀ-ਵਾਰੀ ਸੁਣਾਉਂਦੇ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਅੱਖਰਾਂ ਦੇ ਨਾਲ ਹੀ ਉਹ ਆਪਣੀਆਂ ਗੱਲਾਂ ਨੂੰ ਵੀ ਪੂਰਾ ਕਰ ਰਹੇ ਹਨ। ਕਿਸੇ ਨੂੰ ਆਪਣੀ ਗੱਲ ਕਹਿਣ ਦਾ ਇਹ ਤਰੀਕਾ ਸਭ ਤੋਂ ਨਰਾਲਾ ਹੈ। ਦੋਵਾਂ ਦੀ ਇਸ ਕੈਮਿਸਟਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button