EntertainmentNewsPunjab

‘ਤਰਸੇਮ ਜੱਸੜ’ ਨੀਰੂ ਬਾਜਵਾ ਨੂੰ ਇੰਝ ਸਿਖਾਉਣਗੇ ‘ੳ ਅ’

ਜਲੰਧਰ : ਚੰਗੀ ਕਲਮ ਦੇ ਮਾਲਕ ,ਸੁਰਾਂ ਦੇ ਬਾਦਸ਼ਾਹ, ਘੱਟ ਸਮੇਂ ‘ਚ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਤਰਸੇਮ ਜਸੱੜ। ਜਿੰਨ੍ਹਾ ਨੇ ਅਪਣੀ ਕਲਮ ਨਾਲ ਕਈ ਗੀਤ ਲਿਖੇ ਜੋ ਲੋਕਾਂ ਦੇ ਦਿਲਾਂ ਤੇ ਦਿਮਾਗ ‘ਚ ਕਹਿ ਲਵੋ ਕੀ ਠਾਹ ਕਰਕੇ ਵੱਜੇ ਹਨ। ਤਰਸੇਮ ਜੱਸੜ ਜਿਨ੍ਹਾਂ ਦੇ ਅਸੂਲ ਵੀ ਬਹੁਤ ਕੱਬੇ ਹਨ ਤੇ ਲਿਖਦੇ ਵੀ ਕੱਬਾ ਹਨ ਜਿਸ ਕਰਕੇ ਕਈ ਗਾਣੇ ਬੈਨ ਵੀ ਹੁੰਦੇ ਹਨ ਪਰ ਜਿਵੇਂ ਮਰਜ਼ੀ ਉਹ ਅਪਣੇ ਗਾਣੇ ਫੈਨਜ਼ ਤੱਕ ਪਹੁੰਚਾ ਹੀ ਦਿੰਦੇ ਹਨ।

ਤਰਸੇਮ ਜੱਸੜ ਦੇ ਸਾਰੇ ਗਾਣੇ ਹਿੱਟ ਹੀ ਗਏ ਹਨ ਜਿਵੇਂ ਗਲਵਕੜੀ,ਆਉਂਦਾ ਸਰਦਾਰ,ਕਰੀਜ਼, ਅੱਤਵਾਦੀ,ਅਸੂਲ ਕਾਰਵਾਈ,ਖੜੂਸ ਤੇ ਕਈ ਹੋਰ ਗੀਤ ਕਿਉਂਕਿ ਲਿਸਟ ਬਹੁਤ ਲੰਬੀ ਹੈ। ਜਿਸਦੀ ਪੱਗ ਤੇ ਕੁੰਡੀ ਮੁੱਛ ਦੇ ਸਾਰੇ ਫੈਨਜ਼ ਹਨ। ਗੀਤਾਂ ਦੇ ਨਾਲ ਨਾਲ ਹੁਣ ਤਰਸੇਮ ਜਸੱੜ ਫਿਲਮਾਂ ‘ਚ ਵੀ ਅਦਾਕਾਰੀ ਦਿਖਾ ਚੁੱਕੇ ਹਨ। ਫਿਲਮਾਂ ਜਿਵੇ ਰੱਬ ਦਾ ਰੇਡੀਓ,ਸਰਦਾਰ ਮੁਹਮੱਦ,ਦਾਣਾ ਪਾਣੀ,ਅਫਸਰ।

Read Also ਆਪਣੇ ਨਵੇਂ ਗੀਤ ‘ਫਾਰਮ ਹਾਊਸ’ ਨਾਲ ਮੁੜ ਚਰਚਾ ‘ਚ ਆਏ ਜੱਸੀ ਸੋਹਲ

ਫੈਨਜ਼ ਲਈ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਤਰਸੇਮ ਜਸੱੜ ਉੜਾ ਐੜਾ (ੳ,ਅ) ਲੈ ਕੇ ਆ ਰਹੇ ਹਨ। ਦੱਸ ਦਈਏ ਤਰਸੇਮ ਜਸੜ ਤੇ ਨੀਰੂ ਬਾਜਵਾ ਦੀ ਫਿਲਮ ‘ਓ,ਅ’ ਇਕ ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਹੈ। ਦੇਖਣ ‘ਚ ਲਗ ਰਿਹਾ ਹੈ ਕਾਮੇਡੀ ਵੀ ਭਰਪੂਰ ਹੋਏਗੀ ਕਿਉਕਿ ਕਾਮੇਡੀ ਕਲਾਕਾਰ ਸਰਤਾਜ ਕਰਮਜੀਤ ਅਨਮੋਲ,ਬੀ.ਐੱਨ.ਸ਼ਰਮਾ,ਗੁਰਪ੍ਰੀਤ ਸਿੰਘ ਘੁੱਗੀ ਇਸ ਫਿਲਮ ‘ਚ ਨਜ਼ਰ ਆਉਣਗੇ। ਇਹ ਫਿਲਮ ਰੂਪਾਲੀ ਗੁਪਤਾ,ਦੀਪਕ ਗੁਪਤਾ ਤੇ ਨਰੇਸ਼ ਕਸੂਰੀਆ ਵੱਲੋਂ ਬਣਾਈ ਜਾ ਰਹੀ ਹੈ ਤੇ ਫਿਲਮ ਨੂੰ ਲਿਖਿਆ ਵੀ ਨਰੇਸ਼ ਕਸੂਰੀਆ ਨੇ। ਦੱਸ ਦਈਏ ਫਿਲਮ ਦੀ ਰਿਲੀਜਿੰਗ ਬਾਰੇ ਜਾਣਕਾਰੀ ਨੀਰੂ ਬਾਜਵਾ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਗਾਣਿਆਂ ਦੇ ਨਾਲ ਨਾਲ ਤਰਸੇਮ ਜੱਸੜ ਦੀ ਫਿਲਮ ‘ਓ,ਅ’ ਵੀ ਫੈਨਜ਼ ਦੇ ਦਿਲਾਂ ਤੇ ਰਾਜ ਕਰੇਗੀ ਜਾ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button