NewsBreaking NewsIndiaPolitics

ਭਾਜਪਾ ਵਿਧਾਇਕ ਸਾਧਨਾ ਸਿੰਘ ਦਾ ਸਿਰ ਕੱਟਣ ਵਾਲੇ ਨੂੰ 50 ਲੱਖ ਦਾ ਇਨਾਮ

ਬਸਪਾ ਦੇ ਸਾਬਕਾ ਵਿਧਾਇਕ ਵਿਜੇ ਯਾਦਵ ਨੇ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਦਾ ਸਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਜੇ ਯਾਦਵ ਨੇ ਕਿਹਾ ਕਿ ਜੇਕਰ 48 ਘੰਟਿਆਂ ਚ ਸਾਧਨਾ ਨੇ ਬਸਪਾ ਮੁਖੀ ਤੇ ਦੇਸ਼ ਦੀਆਂ ਸਾਰੀਆਂ ਔਰਤਾਂ ਕੋਲੋਂ ਮੁਆਫੀ ਨਾ ਮੰਗੀ ਤਾਂ ਉਸਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਚੰਦਾ ਇਕੱਠਾ ਕਰਕੇ ਦਿੱਤਾ ਜਾਵੇਗਾ। ਵਿਧਾਇਕ ਸਾਧਨਾ ਸਿੰਘ ਨੇ ਸਪਾ-ਸਪਾ ਗੱਠਜੋੜ ‘ਤੇ ਹਮਲਾ ਬੋਲਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ ਦੇ ਖਿਲਾਫ ਸ਼ਨੀਵਾਰ ਨੂੰ ਭੱਦੀ ਟਿੱਪਣੀ ਕੀਤੀ ਸੀ।

Read Also 50 ਲੱਖ ਰੁਪਏ ਦੀ ਡਕੈਤੀ , 4 ਘੰਟਿਆਂ ‘ਚ ਸੁਲਝਾਇਆ ਕੇਸ, 2 ਕਾਬੂ

ਉਨ੍ਹਾਂ ਨੇ ਕਿਹਾ ਸੀ ਕਿ ਮਾਇਆਵਤੀ ਨਾ ਤਾਂ ਨਰ ਲੱਗਦੀ ਹੈ ਨਾ ਹੀ ਨਾਰੀ। ਨਾਲ ਹੀ ਗੈਸਟ ਹਾਊਸ ਕਾਂਡ ਦੀ ਯਾਦ ਦਵਾਉਂਦੇ ਹੋਏ ਮਾਇਆਵਤੀ ਨੂੰ ਔਰਤ ਜਾਤੀ ‘ਤੇ ਕਲੰਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਸੱਤਾ ਲਈ ਚੀਰਹਰਣ ਕਰਨ ਵਾਲੀਆਂ ਨਾਲ ਹੱਥ ਮਿਲਾ ਲਿਆ ਹੈ। ਦੱਸ ਦੇਈਏ ਬਸਪਾ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ‘ਤੇ ਭਾਜਪਾਈਆਂ ਨੂੰ ਭਜਾ ਭਜਾ ਕੇ ਕੁੱਟਣ ਦੀ ਧਮਕੀ ਦੇ ਕੇ ਵਿਜੈ ਯਾਦਵ ਸੁਰਖੀਆਂ ਵਿੱਚ ਆਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button