ਅਕਸ਼ੈ ਦੇ ‘ਕੈਨੇਡਾ ਪ੍ਰੇਮ’ ਦਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ ਗ਼ਦਾਰ ਹੈ ਅਕਸ਼ੈ !
akshay kumar trolled on viral video ਮੁੰਬਈ : ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਸਟਾਰ ਅਕਸ਼ੈ ਕੁਮਾਰ ਸਿਰਫ ਆਪਣੀ ਅਦਾਕਾਰੀ ਨਹੀਂ ਸਗੋਂ ਆਪਣੇ ਸਮਾਜਿਕ ਕੰਮਾਂ ਲਈ ਵੀ ਖੂਬ ਮਸ਼ਹੂਰ ਹੈ। ਕੁਝ ਸਾਲ ਪਹਿਲਾਂ ਜਦੋਂ ਮੀਡੀਆ ਵਿੱਚ ਖੁਲਾਸਾ ਹੋਇਆ ਕੀ ਉਹ ਕੈਨੇਡਾ ਦਾ ਨਾਗਰਿਕ ਹੈ ਤਾਂ ਲੋਕਾਂ ਨੂੰ ਕਾਫ਼ੀ ਹੈਰਾਨੀ ਵੀ ਹੋਈ ਸੀ।
ਇੱਕ ਵਾਰ ਫਿਰ ਉਨ੍ਹਾਂ ਦੇ ਕੈਨੇਡਾ ਪ੍ਰੇਮ ਨੇ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਟਰੋਲ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਿਕੀਪੀਡੀਆ ਪ੍ਰੋਫਾਇਲ ਵਿੱਚ ਸਾਫ਼ ਲਿਖਿਆ ਹੈ ਦੀ ਉਹ ਕੈਨੇਡਾ ਦੇ ਨਾਗਰਿਕ ਹੈ।
I also must tell you one thing, This is my TORONTO is my home. When I retire from Bollywood Industry, I'll shift here with all my wealth. (2018) pic.twitter.com/pFZLBi8SUp
— History of India (@RealHistoryPic) December 23, 2018
ਅਕਸ਼ੈ ਕੁਮਾਰ ਨੇ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਲਈ ਆਪਣਾ ਸਮਰਥਨ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਕਸ਼ੈ ਕੈਨੇਡਾ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ ਅਤੇ ਇਹ ਗੱਲ ਉਨ੍ਹਾਂ ਦੇ ਫੈਂਨਜ਼ ਨੂੰ ਵੀ ਪਸੰਦ ਨਹੀਂ ਆ ਰਹੀ।
Read Also ਅਕਸ਼ੈ ਕੁਮਾਰ ਨੇ ਕਿਹਾ, ਮੇਰੇ ਕਰੀਅਰ ਦਾ ਬਿਹਤਰੀਨ ਦੌਰ ਚੱਲ ਰਿਹੈ
ਵਾਇਰਲ ਵੀਡੀਓ ਵਿੱਚ ਅਕਸ਼ੈ ਕੈਨੇਡਾ ਦੇ ਦਰਸ਼ਕਾਂ ਨੂੰ ਇਹ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਟੋਰਾਂਟੋ ਉਨ੍ਹਾਂ ਦਾ ਘਰ ਹੈ ਅਤੇ ਉਹ ਬਾਲੀਵੁਡ ਤੋਂ ਰਿਟਾਇਰ ਹੋਣ ਤੋਂ ਬਾਅਦ ਉੱਥੇ ਰਹਿਣ ਦੀ ਯੋਜਨਾ ਬਣਾ ਰਹੇ ਹਨ।
ਹੁਣ ਇਹ ਗੱਲ ਕਿਸੇ ਵੀ ਭਾਰਤੀ ਨੂੰ ਸੌਖ ਨਾਲ ਨਹੀਂ ਪਚ ਰਹੀ ਹੈ ਕੀ ਜਿਸ ਦੇਸ਼ ਨੇ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਆਖਿਰ ਅਕਸ਼ੈ ਕਿਸ ਗੱਲ ਉੱਤੇ ਇਨ੍ਹੇ ਦੁਖੀ ਹਨ ਕਿ ਬਾਲੀਵੁਡ ਤੋਂ ਰਿਟਾਇਰ ਹੋਣ ਤੋਂ ਬਾਅਦ ਕੈਨੇਡਾ ‘ਚ ਰਹਿਣ ਦਾ ਸੁਪਨਾ ਦੇਖ ਬੈਠੇ ਹਨ।
I also must tell you one thing, This is my TORONTO is my home. When I retire from Bollywood Industry, I'll shift here with all my wealth. (2018) pic.twitter.com/pFZLBi8SUp
— History of India (@RealHistoryPic) December 23, 2018
ਕਈ ਸੋਸ਼ਲ ਮੀਡੀਆ ਯੂਜਰਸ ਨੇ ਤਾਂ ਉਨ੍ਹਾਂ ਨੂੰ ਦੇਸ਼ ਦਾ ਗ਼ਦਾਰ ਤੱਕ ਕਹਿ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੀ ਵੀ ਸਲਾਹ ਦੇ ਦਿੱਤੀ ਹੈ। ਬੀਤੇ ਦਿਨਾਂ ਬਾਲੀਵੁਡ ਦੇ ਸੀਨੀਅਰ ਐਕਟਰ ਨਸੀਰੂਦੀਨ ਸ਼ਾਹ ਨੇ ਵੀ ਇਹ ਕਹਿਕੇ ਸਨਸਨੀ ਮਚਾ ਦਿੱਤੀ ਸੀ ਕਿ ਉਨ੍ਹਾਂ ਨੂੰ ਭਾਰਤ ਵਿੱਚ ਡਰ ਲੱਗਦਾ ਹੈ।
I also must tell you one thing, This is my TORONTO is my home. When I retire from Bollywood Industry, I'll shift here with all my wealth. (2018) pic.twitter.com/pFZLBi8SUp
— History of India (@RealHistoryPic) December 23, 2018
ਨਸੀਰੂਦੀਨ ਦੇ ਇਸ ਬਿਆਨ ਨੇ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਚੈੱਨਲ ਤੱਕ ਖੂਬ ਖਲਬਲੀ ਮਚਾਈ ਸੀ ਅਤੇ ਲੋਕਾਂ ਨੇ ਹੁਣ ਤੱਕ ਉਨ੍ਹਾਂ ਦੀ ਖੂਬ ਦੁਰਦਸ਼ਾ ਕਰ ਰੱਖੀ ਹੈ। ਅਕਸ਼ੈ ਕੁਮਾਰ ਨੇ ਹੁਣ ਤੱਕ ਆਪਣੇ ਵੀਡੀਓ ਉੱਤੇ ਕੋਈ ਸਫਾਈ ਨਹੀਂ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.