UPSC ਦੇ ਨਵੇਂ ਚੇਅਰਮੈਨ ਬਣਾਏ ਗਏ ਅਰਵਿੰਦ ਸਕਸੈਨਾ
ਨਵੀਂ ਦਿੱਲੀ : ਅਰਵਿੰਦ ਸਕਸੈਨਾ ਨੂੰ ਯੂਪੀਐਸਸੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜੋ ਕਿ ਬਿਊਰੋਕਰੇਟਾ, ਡਿਪਲੋਮੈਟਾ ਅਤੇ ਪੁਲਿਸ ਅਫਸਰਾਂ ਦੀ ਨਿਯੁਕਤੀ ਲਈ ਇਮਤਿਹਾਨ ਲੈਂਦਾ ਹੈ। ਸਕਸੈਨਾ 7 ਅਗਸਤ, 2020 ਤੱਕ ਇਸ ਅਹੁਦੇ ‘ਤੇ ਰਹਿਣਗੇ। ਉਹ 20 ਜੂਨ ਤੋਂ ਯੂਪੀਐਸਸੀ ਦੇ ਕਾਰਜਕਾਰੀ ਮੁਖੀ ਵਜੋਂ ਕੰਮ ਕਰ ਰਹੇ ਸਨ। ਸਕਸੈਨਾ ਨੇ ਵੱਖ-ਵੱਖ ਦੇਸ਼ਾਂ ਅਤੇ ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਾਂ ਵਿਚ ਵੀ ਆਪਣੀ ਸੇਵਾ ਦਿੱਤੀ ਹੈ।
Read Also ਦੇਖੋ ਕੌਣ ਬਣੇ ‘ਪੰਜਾਬ ਵਕਫ ਬੋਰਡ’ ਦੇ ਨਵੇਂ ਚੇਅਰਮੈਨ
ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਯੂਪੀਐੱਸਸੀ ਚੇਅਰਮੈਨ ਦੇ ਰੂਪ ਵਿੱਚ ਸਕਸੈਨਾ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਸਕਸੈਨਾ ਨੇ 8 ਮਈ 2015 ਨੂੰ ਯੂਪੀਐੱਸਸੀ ਮੈਂਬਰ ਦੇ ਰੂਪ ਨਾਲ ਜੁੜੇ ਸਨ। ਯੂਪੀਐੱਸਸੀ ਆਉਣ ਤੋਂ ਪਹਿਲਾਂ ਉਹ ਹਵਾਬਾਜ਼ੀ ਜਾਂਚ ਕੇਂਦਰ ਵਿੱਚ ਨਿਦੇਸ਼ਕ ਦੇ ਰੂਪ ‘ਚ ਕਾਰਜ ਕਰ ਰਹੇ ਸਨ। ਸਕਸੈਨਾ ਨੇ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਤੋਂ ਸਿਵਲ ਇੰਜੀਨੀਅਰਿੰਗ ਅਤੇ ਆਈਆਈਟੀ ਤੋਂ ਐੱਮਟੈਕ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.