Breaking NewsD5 specialNewsPunjab

ਦੇਖੋ ਕਿਵੇਂ ਗੋਲੀ ਮਾਰ ਲੁੱਟੇ 12 ਲੱਖ (ਵੀਡੀਓ)

ਮਲੇਰਕੋਟਲਾ : ਨਾਭਾ ਵਿੱਚ ਹੋਈ ਕਰੀਬ 50 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਹਾਲੇ ਸ਼ਾਇਦ ਹੀ ਕਿਸੇ ਨੂੰ ਭੁੱਲਿਆ ਹੋਵੇ ਕਿ ਹੁਣ ਨਾਭਾ ਤੋਂ ਕੁੱਝ ਹੀ ਦੂਰ ਸ਼ਹਿਰ ਮਲੇਰਕੋਟਲਾ ਵਿੱਚ ਵੀ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਲੁਟੇਰਿਆਂ ਨੇ ਪਿੰਡ ਮਾਨਕੀ ਦੀ ਕੋਪਰੇਟਿਵ ਸੁਸਾਇਟੀ ‘ਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜੋ ਕਿ ਸੁਸਾਇਟੀ ਦੇ 12 ਲੱਖ ਰੁਪਏ ਲੈ ਕੇ ਪੰਚਗਰਾਈਆਂ ਜਾ ਰਹੇ ਸੀ, ਪੀੜਤ ਮੁਲਾਜ਼ਮ ਮੁਤਾਬਕ ਜਦੋਂ ਉਹ ਮੋਟਰਸਾਈਕਲ ਕੈਸ਼ ਜਮਾ ਕਰਵਾਉਣ ਜਾ ਰਹੇ ਸੀ ਤਾਂ ਪਿੱਛੋਂ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ। ਜਿਸ ਤੋਂ ਬਾਅਦ ਜਦੋਂ ਮੁਲਾਜ਼ਮਾਂ ਨੇ ਲੁਟੇਰਿਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿੱਚ ਇੱਕ ਲੁਟੇਰੇ ਨੇ ਸੁਸਾਇਟੀ ਮੁਲਾਜ਼ਮ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਏ।

Read Also 50 ਲੱਖ ਰੁਪਏ ਦੀ ਡਕੈਤੀ , 4 ਘੰਟਿਆਂ ‘ਚ ਸੁਲਝਾਇਆ ਕੇਸ, 2 ਕਾਬੂ

ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਅਣ-ਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਨਾਭਾ ਵਿੱਚ ਵੀ ਅਜਿਹੀ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ, ਜਿਥੇ ਲੁਟੇਰਿਆਂ ਵੱਲੋਂ ਬੈਂਕ ਗਾਰਡ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟ ਲਏ ਗਏ ਸੀ। ਹਾਲਾਂਕਿ ਪੁਲਿਸ ਨੇ ਇਹ ਮਾਮਲਾ 4 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕਿੰਨੀ ਕੁ ਜਲਦ ਕਾਰਵਾਈ ਕਰਦੀ ਹੈ ਅਤੇ ਦੋਸ਼ੀ ਕਿੰਨੇ ਸਮੇਂ ਵਿੱਚ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button