AC ਬੱਸਾਂ ‘ਚ ਵੀ ਲਾਗੂ ਹੋਇਆ ਵਿਦਿਆਰਥੀ ਪਾਸ
ਨਵੀਂ ਦਿੱਲੀ : ਵਿਦਿਆਰਥੀ ਪਾਸ ਹੁਣ AC ਬੱਸਾਂ ਵਿੱਚ ਵੀ ਲਾਗੂ ਹੋ ਗਿਆ ਹੈ। ਵਿਦਿਆਰਥੀਆਂ ਨੂੰ ਕੇਜਰੀਵਾਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਵਿਦਿਆਰਥੀਆਂ ਦੇ ਰਿਆਇਤੀ ਪਾਸਾਂ ਨੂੰ ਡੀਟੀਸੀ ਦੀਆਂ ਏਸੀ ਬੱਸਾਂ ਵਿੱਚ ਵੀ ਮਾਨਤਾ ਦੇ ਦਿੱਤੀ ਹੈ। ਵਿਦਿਆਰਥੀਆਂ ਨੂੰ 100 ਰੁਪਏ ਮਹੀਨਾ ਦੀ ਕੀਮਤ ਵਾਲਾ ਰਿਆਇਤੀ ਬੱਸ ਪਾਸ ਹੁਣ ਸਿਰਫ਼ ਦਿੱਲੀ ਟ੍ਰਾਂਸਪੋਰਟ ਨਿਗਮ ਦੀਆਂ ਗ਼ੈਰ ਏਸੀ ਬੱਸਾਂ ਅਤੇ ਕਲੱਸਟਰ (ਨਾਰੰਗੀ) ਬੱਸਾਂ ਵਿੱਚ ਹੀ ਚੱਲਦਾ ਸੀ।
Read Also ਪੀਆਰਟੀਸੀ ਬੱਸਾਂ ‘ਚ ਮਿਲੇਗੀ ਮੁਫ਼ਤ ਵਾਈਫਾਈ ਦੀ ਸੁਵਿਧਾ
ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਸੀ ਬੱਸਾਂ ਵਿੱਚ ਵਿਦਿਆਰਥੀਆਂ ਦੇ ਰਿਆਇਤੀ ਪਾਸ ਨੂੰ ਮੰਨੇ ਜਾਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਹੁਕਮ ਪੂਰੀ ਤਰ੍ਹਾਂ ਲਾਗੂ ਹਨ। ਉਨ੍ਹਾਂ ਟਵੀਟ ਕਰ ਕਿਹਾ ਕਿ ਦਿੱਲੀ ਦੇ ਵਿਦਿਆਰਥੀਆਂ ਨੂੰ ਵਧਾਈ, ਸਰਕਾਰ ਨੇ ਵਾਅਦਾ ਕੀਤਾ ਸੀ, ਹੁਣ ਤੁਹਾਡਾ ਪਾਸ ਏਸੀ ਬੱਸਾਂ ਵਿੱਚ ਵੀ ਮੰਨਿਆ ਜਾਵੇਗਾ।
Congratulations to Delhi students. As promised by your government now your student pass is valid in AC buses. Notification has been issued & the decision has now been implemented. pic.twitter.com/SMBDzik5Nz
— Kailash Gahlot (@kgahlot) November 16, 2018
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.