Breaking NewsIndiaNews

ਤਾਮਿਲਨਾਡੂ ‘ਚ ਸੁਨਾਮੀ ਦੇ ਬਾਅਦ ਸਭ ਤੋਂ ਵੱਡੀ ਤਬਾਹੀ ਬਣ ਕੇ ਆਇਆ ‘ਗਾਜਾ’ ਤੂਫਾਨ

ਚੇਨਈ : ਤਾਮਿਲਨਾਡੂ ‘ਚ ਗਾਜਾ ਤੂਫਾਨ 2004 ‘ਚ ਆਈ ਸੁਨਾਮੀ ਤੋਂ ਬਾਅਦ ਸਭ ਤੋਂ ਖਤਰਨਾਕ ਤੂਫਾਨ ਸਾਬਤ ਹੋਇਆ। ਹਾਲਾਂਕਿ ਇਸ ਵਾਰ ਸੁਨਾਮੀ ਵਰਗੀ ਤਬਾਹੀ ਨਹੀਂ ਹੋਈ ਪਰ ਕਾਫ਼ੀ ਨੁਕਸਾਨ ਜ਼ਰੂਰ ਹੋਇਆ। ਲਗਭਗ 110 ਕਿੱਲੋ ਪ੍ਰਤੀ ਘੰਟੇ ਦੀ ਰਫਤਾਰ ਵਾਲੇ ਗਾਜਾ ਤੂਫਾਨ ਦੇ ਕਾਰਨ ਰਾਜ ਦੇ ਕਈ ਜ਼ਿਲ੍ਹਿਆਂ ‘ਚ ਲਗਭਗ 13 ਹਜ਼ਾਰ ਟਰਾਂਸਫਾਰਮਰ ਡਿੱਗ ਗਏ ਜਦਕਿ 5 ਹਜ਼ਾਰ ਤੋਂ ਜ਼ਿਆਦਾ ਦਰਖਤ ਉਖੜ ਗਏ। ਫਿਲਹਾਲ ਤੂਫਾਨ ਨੇ ਆਪਣਾ ਰੁਖ ਕੇਰਲ ਵੱਲ ਮੋੜ ਲਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫਾਨ ਦੇ ਪੱਛਮ ਵੱਲ ਵਧਣ ਅਤੇ ਅਗਲੇ ਛੇ ਘੰਟੇ ‘ਚ ਕਮਜੋਰ ਪੈਣ ਦੀ ਸੰਭਾਵਨਾ ਹੈ।

Read Also ਮੌਸਮ ਅਲਰਟ: ਅੱਜ ਵੀ ਆ ਸਕਦਾ ਹੈ ਤੂਫਾਨ

ਮੁੱਖ ਮੰਤਰੀ ਈਕੇ ਪਲਾਨੀਸਵਾਮੀ ਨੇ ਕਿਹਾ ਕਿ ਸਰਕਾਰ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਹਾਲਾਂਕਿ ਤੂਫਾਨ ਤੇ ਮੀਂਹ ਦੇ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ ਹਵਾਵਾਂ ਦੇ ਕਾਰਨ ਰਾਜ ਦੇ ਕਈ ਜ਼ਿਲ੍ਹਿਆਂ ‘ਚ ਵੱਡੀ ਗਿਣਤੀ ‘ਚ ਘਰਾਂ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਵੱਡੀ ਗਿਣਤੀ ‘ਚ ਲੋਕ ਬੇਘਰ ਹੋ ਗਏ ਹਨ। ਉਥੇ ਹੀ ਤੰਜੌਰ ਜ਼ਿਲ੍ਹੇ ‘ਚ ਤੂਫਾਨ ਦੇ ਕਾਰਨ ਕੇਲੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਤੰਜੌਰ ਜ਼ਿਲ੍ਹੇ ‘ਚ ਇਸ ਤੂਫਾਨ ਨਾਲ ਤਬਾਹੀ ਨੂੰ ਲੈ ਕੇ ਕੋਈ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਸੀ।

ਮੌਸਮ ਵਿਭਾਗ ਨੇ ਤੂਫਾਨ ਦੇ ਵਾਰੇ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ ਕਿ ਜਿਸਦੇ ਨਾਲ ਤਾਮਿਲਨਾਡੂ ਸਰਕਾਰ ਨੂੰ ਇਸ ਆਫ਼ਤ ਤੋਂ ਬਚਣ ਦੀ ਤਿਆਰੀ ਕਰਨ ਦਾ ਮੌਕਾ ਮਿਲ ਗਿਆ। ਤਾਮਿਲਨਾਡੂ ਸਰਕਾਰ ਨੇ ਤੂਫਾਨ ਦੇ ਪੱਧਰ ਨੂੰ ਦੇਖਦਿਆਂ 471 ਰਿਲੀਫ ਕੇਂਦਰ ਬਣਾਏ ਜਿਸ ਵਿੱਚ 81,948 ਪੀੜਿਤ ਲੋਕਾਂ ਨੂੰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 216 ਮੈਡੀਕਲ ਟੀਮਾਂ ਵੀ ਬਣਾਈਆਂ ਗਈਆਂ ਇਸਦੇ ਨਾਲ ਹੀ 405 ਐਮਬੂਲੈਂਸ ਨੂੰ ਸਟੈਂਡਬਾਏ ਦੇ ਰੂਪ ‘ਚ ਤਾਇਨਾਤ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button