Breaking NewsD5 specialIndiaNewsPunjab

ਬਟਾਲਾ ‘ਚ ਨੌਜਵਾਨਾਂ ਨੇ ਵੱਡੀ ਕਾਰ ਰੈਲੀ ਕੱਢ ਕੇ ਦਿੱਤਾ ਕਿਸਾਨਾਂ ਨੂੰ ਆਪਣਾ ਸਮਰਥਨ

ਬਟਾਲਾ : ਯੂਥ ਵੈਲਫੇਅਰ ਸੁਸਾਇਟੀ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਇੱਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ‘ਚ ਸੈਂਕੜੇ ਨੌਜਵਾਨਾਂ ਨੇ ਕਾਰਾਂ ‘ਚ ਸਵਾਰ ਹੋ ਕੇ ਰੈਲੀ ਕੱਢੀ। ਇਸ ਰੈਲੀ ‘ਚ ਨੌਜਵਾਨਾਂ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਮੋਦੀ ਸਰਕਾਰ ਦੇ ਵਿਰੁੱਧ ਕਾਨੂੰਨਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਬਟਾਲਾ – ਜਲੰਧਰ ਮੁੱਖ ਮਾਰਗ ਬਾਈਪਾਸ ਦੇ ਨੇੜੇ ਬਟਾਲਾ ਯੂਥ ਵੈਲਫੇਅਰ ਕਲੇਵ ਵੱਲੋਂ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਇੱਕ ਵੱਡਾ ਕਾਫਿਲਾ ਕਰਕੇ ਕੇਂਦਰ ਸਰਕਾਰ ਅਤੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਰੈਲੀ ਕੱਢੀ ਗਈ।

ਜਿਹੜੇ ਖੇਤਾਂ ‘ਚ ਬੀਜੇਪੀ ਕਰਨ ਨੂੰ ਫਿਰਦੀ ਸੀ ਕਬਜ਼ਾ,ਅੱਜ ਉਹੀ ਖੇਤਾਂ ‘ਚ ਭਜਾ-ਭਜਾ ਕੱਟੇ ਬੀਜੇਪੀ ਦੇ ਲੀਡਰ

ਇਸ ਮੌਕੇ ‘ਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਇਸ ਰੈਲੀ ‘ਚ ਜਿੱਥੇ ਕਿਸਾਨਾਂ ਦੇ ਪਰਿਵਾਰ ਦੇ ਨੌਜਵਾਨ ਸ਼ਾਮਿਲ ਹਨ, ਉੱਥੇ ਹੀ ਹੋਰ ਵਰਗਾਂ ਦੇ ਕਾਰੋਬਾਰੀ ਵੀ ਕਿਸਾਨਾਂ ਦੇ ਸਮਰਥਨ ‘ਚ ਆ ਰਹੇ ਹਨ ਅਤੇ ਬਹੁਤ ਸਾਰੇ ਲੋਕ ਦਿੱਲੀ ਵੀ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੁੱਝ ਨਿਜੀ ਕਾਰਨਾਂ ਕਰਕੇ ਉਹ ਦਿੱਲੀ ਨਹੀਂ ਜਾ ਰਹੇ ਪਰ ਇੱਥੇ ਰਹਿ ਕੇ ਉਹ ਦਿੱਲੀ ‘ਚ ਬੈਠੇ ਆਪਣੇ ਭਰਾਵਾਂ – ਭੈਣਾਂ ਨੂੰ ਪੂਰਾ ਸਮਰਥਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਉਨ੍ਹਾਂ ਦਾ ਇਹ ਸੰਘਰਸ਼ ਹੋਰ ਵਧਦਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button