ਵਿਵਾਦਾਂ ‘ਚ ਘਿਰਿਆ ‘ਦੀਪਵੀਰ’ ਦਾ ਵਿਆਹ, ਗੁਰੂ ਮਰਿਆਦਾ ਭੰਗ ਕਰਨ ਦੇ ਲੱਗੇ ਦੋਸ਼
ਰੋਮ : ਦੀਪਿਕਾ-ਰਣਵੀਰ ਨੇ ਇਟਲੀ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਵਿਆਹ ਦੋਵਾਂ ਪਰਿਵਾਰਾਂ ਦੇ ਰੀਤੀ-ਰਿਵਾਜ਼ ਦੇ ਹਿਸਾਬ ਨਾਲ ਹੋਇਆ ਹੈ। ਇੱਕ ਕੋਂਕਣੀ ਅਤੇ ਦੂਜਾ ਸਿੰਧੀ ਪਰ ਹੁਣ ਵਿਆਹ ਨੂੰ ਲੈ ਕੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੂੰ ਲੈ ਕੇ ਰਣਵੀਰ ਦੀਪਿਕਾ ਦਾ ਵਿਆਹ ਵਿਵਾਦਾਂ ‘ਚ ਆ ਗਿਆ ਹੈ। ਜੋੜੀ ਨੇ ਸਿੱਖ ਧਰਮ ਦੀ ਗੁਰੂ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਉਣ ਲਈ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਉਸ ਥਾਂ ਹੋਟਲ ਵਿਖੇ ਲਿਆ ਕੇ ਲਾਵਾਂ ਲਈਆਂ ਗਈਆਂ।ਜਿਸਦੇ ਕਾਰਨ ਉਥੋਂ ਦੇ ਭਾਰਤੀ ਸਿੱਖ ਭਾਈਚਾਰੇ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਅਤੇ ਹੋਰ ਸਿੱਖ ਸੰਗਤ ਕਾਫ਼ੀ ਭੜਕ ਗਈ ਹੈ।
Read Also ਲੱਖ ਛੁਪਾਉਣ ਦੇ ਬਾਵਜੂਦ ਵੀ LEAK ਹੋ ਗਈਆਂ ‘ਦੀਪਵੀਰ’ ਦੇ ਵਿਆਹ ਦੀਆਂ ਤਸਵੀਰਾਂ
ਉਥੇ ਹੀ ਹੁਣ ਇਹ ਵੀ ਇੱਕ ਸਵਾਲ ਉੱਠ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ੀ ਮਾਮਲੇ ਵਿੱਚ ਦਖਲ ਕਰੇਗੀ ਜਾਂ ਨਹੀਂ ? ਤੇ ਕੀ ਇਟਲੀ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਸੀ ਜਾਂ ਨਹੀਂ ? ਜੇਕਰ ਉਨ੍ਹਾਂ ਨੂੰ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦਾ ਉਲੰਘਣ ਕਿਉਂ ਕੀਤਾ ? ਇਸ ਵਿਵਾਦ ਵਿੱਚ ਜਿੰਨੀ ਗਲਤੀ ਦੀਪਿਕਾ ਰਣਵੀਰ ਦੀ ਹੈ ਓਨੀ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਟਲ ਭੇਜਣ ਵਾਲੀਆਂ ਦੀ ਹੈ। ਉਥੇ ਹੀ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਇਸ ਨਾਟਕੀ ਢੰਗ ਨਾਲ ਹੋਇਆ ਵਿਆਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। 14 ਨਵੰਬਰ ਨੂੰ ਉਸ ਨੇ ਵਿਆਹ ਹਿੰਦੂ ਰੀਤੀ ਰਿਵਾਜ ਨਾਲ ਕਰਵਾਇਆ ਤੇ 15 ਨਵੰਬਰ ਨੂੰ ਫਿਰ ਸਿੱਖ ਰੀਤੀ ਰਿਵਾਜ ਨਾਲ ਕੀਤਾ।
ਇਸ ਵਿਆਹ ਵਿੱਚ ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪ ਗੁਰੂ ਸਾਹਿਬ ਨੂੰ ਹੋਟਲ ਵਿੱਚ ਲੈ ਕੇ ਗਈ। ਉਨ੍ਹਾਂ ਕਿਹਾ ਕਿ ਜੇਕਰ ਰਣਵੀਰ ਸਿੰਘ ਅਤੇ ਦੀਪਿਕਾ ਦੀ ਸਿੱਖ ਧਰਮ ਵਿੱਚ ਸ਼ਰਧਾ ਸੀ ਤੇ ਉਹ ਗੁਰੂ ਸਾਹਿਬ ਨੂੰ ਪਿਆਰ ਕਰਦੇ ਸਨ ਤਾਂ ਆਪ ਕਿਉਂ ਨਹੀਂ ਗੁਰਦੁਆਰਾ ਸਾਹਿਬ ਆਏ। ਉਨ੍ਹਾਂ ਮੰਗ ਕੀਤੀ ਕਿ ਇਟਲੀ ਦੇ ਜਿਹੜੇ ਗੁਰੂ ਸਾਹਿਬ ਨੂੰ ਆਪ ਹੀ ਉੱਥੇ ਹੋਟਲ ਵਿੱਚ ਲੈ ਕੇ ਗਏ ਉਨ੍ਹਾਂ ਉਪੱਰ ਇਟਲੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਸਤਿਕਾਰ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਕਾਰਵਾਈ ਕਰੇ ਤਾਂ ਜੋ ਭੱਵਿਖ ਅਜਿਹੀ ਗਲਤੀ ਨਾ ਹੋਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.