NewsBreaking NewsEntertainment

ਲੱਖ ਛੁਪਾਉਣ ਦੇ ਬਾਵਜੂਦ ਵੀ LEAK ਹੋ ਗਈਆਂ ‘ਦੀਪਵੀਰ’ ਦੇ ਵਿਆਹ ਦੀਆਂ ਤਸਵੀਰਾਂ

ਮੁੰਬਈ : ਟਰੈਂਡਿਗ ਕੱਪਲ ‘ਦੀਪਵੀਰ’ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ, ਤਸਵੀਰਾਂ ‘ਚ ਦੋਵੇਂ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੀਪਿਕਾ ਅਤੇ ਰਣਵੀਰ ਨੇ ਬੁੱਧਵਾਰ ਨੂੰ ਇਟਲੀ ਦੇ ਲੇਕ ਕੋਮੋ ‘ਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ, ਉਸ ਸਮੇਂ ਉਨ੍ਹਾਂ ਦੇ ਨਾਲ ਪਰਿਵਾਰਿਕ ਮੈਂਬਰ ਅਤੇ ਕਰੀਬੀ ਦੋਸਤ ਮੌਜੂਦ ਸੀ। ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ‘ਚ ਦੋਵੇਂ ਸਿਤਾਰੇ ਵਿਆਹ ਦੀਆਂ ਰਸਮਾਂ ਅਦਾ ਕਰ ਰਹੇ ਹਨ।

1 3

ਦੱਸ ਦਈਏ ਕਿ ਜੋ ਨਵੇਂ ਵਿਆਹੇ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਉਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤਸਵੀਰ ‘ਚ ਰਣਵੀਰ-ਦੀਪਿਕਾ ਦਾ ਮੂੰਹ ਸਾਫ ਦਿਖਾਈ ਨਹੀਂ ਦੇ ਰਿਹਾ।

2 1

ਕੋਂਕਣੀ ਵੈਡਿੰਗ ਲਈ ਰਣਵੀਰ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਸੀ ਤੇ ਦੀਪਿਕਾ ਨੇ ਸਾਊਥ ਇੰਡੀਅਨ ਬ੍ਰਾਈਡਲ ਦੇ ਗੇਟਅੱਪ ‘ਚ ਨਜ਼ਰ ਆਈ। ਵ੍ਹਾਈਟ ਸਾੜ੍ਹੀ ਨਾਲ ਦੀਪਿਕਾ ਨੇ ਟ੍ਰਡੀਸ਼ਨਲ ਜੂੜਾ ਬਣਾਇਆ ਹੋਇਆ ਸੀ, ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।

Read Also 6 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਬਾਜੀਰਾਓ ਦੀ ਹੋ ਹੀ ਗਈ ਮਤਸਾਨੀ

ਵਿਆਹ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਮਹਿਮਾਨ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਰਣਵੀਰ ਸਿੰਘ ਦੇ ਪਿਤਾ ਤੇ ਭੈਣ ਮਹਿਮਾਨਾਂ ਨੂੰ ਵੈਡਿੰਗ ਵੈਨਿਊ ਅੰਦਾਰ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ।

rd116

ਦੱਸ ਦੇਈਏ ਕਿ ਕੋਂਕਣੀ ਵੈਡਿੰਗ ‘ਚ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ। ਇਹ ਫੁੱਲ ਬੇਹੱਦ ਕੀਮਤੀ ਹਨ, ਤਕਰੀਬਨ 8000 ਫੁੱਲਾਂ ਨਾਲ ਪੂਰੇ ਵੈਨਿਊ ਨੂੰ ਸਜਾਇਆ ਗਿਆ ਹੈ।

rd114

ਦੱਸਣਯੋਗ ਹੈ ਕਿ 15 ਨਵੰਬਰ ਯਾਨੀ ਅੱਜ ਇਕ ਹੋਰ ਵਿਆਹ ਦੀ ਰਸਮ ਹੋਣ ਵਾਲੀ ਹੈ, ਜਿਸ ਦੀ ਸਜਾਵਟ ਲਈ ਲਾਲ ਰੰਗ ਦੇ ਫੁੱਲਾਂ ਦੀ ਵਰਤੋ ਕੀਤੀ ਜਾਵੇਗੀ। ਇਸ ਲਈ 12 ਫਲੋਰਿਸਟ ਦੀ ਟੀਮ ਕੰਮ ਕਰ ਰਹੀ ਹੈ।

rd113

ਫੁੱਲਾਂ ਨਾਲ ਸਜਾਵਟ ਦਾ ਕੰਮ 16 ਘੰਟੇ ਤੱਕ ਚੱਲਿਆ। ਇਟਲੀ ‘ਚ ਗ੍ਰੈਂਡ ਵਿਆਹ ਤੋਂ ਬਾਅਦ ਦੀਪਵਾਰ ਦਾ ਮੁੰਬਈ ਰਿਸੈਪਸ਼ਨ 28 ਨਵੰਬਰ (ਬੁੱਧਵਾਰ) ਨੂੰ ਹੋਟਲ ਗ੍ਰੈਂਡ ਹਯਾਤ ‘ਚ ਹੋਵੇਗਾ, ਜੋ ਕਿ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ।

4 1

ਇਹ ਰਿਸੈਪਸ਼ਨ ਪਾਰਟੀ ਰਣਵੀਰ ਸਿੰਘ ਦੇ ਮਾਤਾ-ਪਿਤਾ ਵਲੋਂ ਰੱਖੀ ਗਈ ਹੈ। ਉਥੇ ਹੀ 21 ਨਵੰਬਰ ਨੂੰ ਦੀਪਿਕਾ ਦੇ ਹੋਮ ਟਾਊਨ ਬੰਗਲੁਰੂ ‘ਚ ਰਿਸੈਪਸ਼ਨ ਪਾਰਟੀ ਹੋਵੇਗੀ। ਇਹ ਪਾਰਟੀ ਦੀਪਿਕਾ ਦੇ ਮਾਤਾ-ਪਿਤਾ ਹੋਸਟ ਕਰਨਗੇ।

3 2

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button