‘ਤਾਲੀਬਾਨ ਦਾ ਗਾਡਫਾਦਰ’ ਮੰਨੇ ਜਾਣ ਵਾਲੇ ਸਮੀ-ਉਲ-ਹੱਕ ਦਾ ਰਾਵਲਪਿੰਡੀ ‘ਚ ਕਤਲ
ਰਾਵਲਪਿੰਡੀ: ਪਾਕਿਸਤਾਨੀ ਧਰਮਗੁਰੂ ਮੌਲਾਨਾ ਸਮੀ-ਉਲ-ਹੱਕ ਦਾ ਰਾਵਲਪਿੰਡੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਗੂ ਦੇ ਪਰਿਵਾਰ ਤੇ ਜਮੇਤ ਉਲੇਮਾ ਇਸਲਾਮ-ਸਾਮੀ (ਜੇ.ਯੂ.ਆਈ.-ਐੱਸ) ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਆਗੂ ਦੇ ਬੇਟੇ ਹਮੀਦ-ਉਲ-ਹੱਕ ਨੇ ਦੱਸਿਆ ਕਿ ਉਹ ਇਸਲਾਮਾਬਾਦ ‘ਚ ਚੱਲ ਰਹੇ ਪ੍ਰਦਰਸ਼ਨ ‘ਚ ਹਿੱਸਾ ਲੈਣ ਲਈ ਜਾ ਰਹੇ ਸਨ ਪਰ ਰੋਡ ਬੰਦ ਹੋਣ ਕਾਰਨ ਉਹ ਆਪਣੀ ਰਿਹਾਇਸ਼ ‘ਚ ਵਾਪਸ ਆ ਗਏ ਤੇ ਆਪਣੇ ਕਮਰੇ ‘ਚ ਆਰਾਮ ਕਰਨ ਲਈ ਚਲੇ ਗਏ।
Read Also ਪਾਕਿ ‘ਚ ਸਿੱਖ ਆਗੂ ਦਾ ਕਤਲ, ਸੁਸ਼ਮਾ ਨੇ ਭਾਰਤੀ ਹਾਈਕਮਾਨ ਤੋਂ ਮੰਗੀ ਰਿਪੋਰਟ
ਇਸ ਦੌਰਾਨ ਉਨ੍ਹਾਂ ਦਾ ਡਰਾਈਵਰ ਵੀ ਉਨ੍ਹਾਂ ਨਾਲ ਸੀ। ਇਸ ਤੋਂ ਬਾਅਦ ਡਰਾਈਵਰ 15 ਮਿੰਟ ਲਈ ਕਮਰੇ ਤੋਂ ਬਾਹਰ ਗਿਆ ਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਮੌਲਾਨਾ ਬੈੱਡ ‘ਤੇ ਲਹੂ-ਲੁਹਾਨ ਹਾਲਤ ‘ਚ ਮ੍ਰਿਤ ਪਏ ਸਨ। ਮੌਲਾਨਾ ਪਾਕਿਸਤਾਨ ਦੇ ਚੋਟੀ ਦੇ ਸੀਨੀਅਰ ਧਾਰਮਿਕ-ਸਿਆਸਤਦਾਨਾਂ ‘ਚ ਸ਼ੁਮਾਰ ਸਨ, ਜੋ ਕਿ ਦੋ ਵਾਰ ਸਕੱਤਰ ਦੇ ਤੌਰ ‘ਤੇ ਚੁਣੇ ਜਾ ਚੁੱਕੇ ਸਨ। ਉਹ ਪਾਕਿਸਤਾਨ ਦੇ ਸੈਨੇਟ ਦੇ 1985 ਤੋਂ 1991 ਤੇ ਦੁਬਾਰਾ 1991 ਤੋਂ 1997 ਤੱਕ ਮੈਂਬਰ ਰਹੇ ਸਨ। ਜੇ.ਯੂ.ਆਈ.-ਐੱਸ ਚੀਫ 2004 ‘ਚ ਤਹਿਰੀਕ-ਏ-ਇਨਸਾਫ ਨਾਲ ਸ਼ਾਂਤੀ ਗੱਲਬਾਤ ਦੀ ਪਾਕਿਸਤਾਨ ਵਲੋਂ ਅਗਵਾਈ ਕਰ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.