Breaking NewsD5 specialIndiaInternationalNewsTop News

ਨਿਊਯਾਰਕ ਦੇ ਮੈਨਹਟਨ ‘ਚ ਮਹਾਤਮਾ ਗਾਂਧੀ ਦੇ ‘ਬੁੱਤ’ ਦੀ ਭੰਨ ਤੋੜ, ਭਾਰਤ ਨੇ ਕੀਤੀ ਸਖ਼ਤ ਐਕਸ਼ਨ ਦੀ ਮੰਗ

ਨਿਊਯਾਰਕ/ਨਵੀਂ ਦਿੱਲੀ  : ਅਮਰੀਕਾ ਦੇ ਨਿਊਯਾਰਕ ਦੇ ਮੈਨਹਟਨ ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਆਦਮਕਦ ਤਾਂਬੇ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨਾਲ ਭਾਰਤੀ-ਅਮਰੀਕੀ ਭਾਈਚਾਰੇ ‘ਚ ਰੋਸ ਪਾਇਆ ਗਿਆ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ‘ਨਫਰਤ’ ਭਰਿਆ ਦੱਸਿਆ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਿਊਯਾਰਕ ‘ਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਤੜਕੇ ਦੀ ਹੈ ਜਦੋਂ ਕੁਝ ਅਣਪਛਾਤੇ ਲੋਕਾਂ ਨੇ ਬੁੱਤ ਦੀ ਭੰਨ-ਤੋੜ ਕੀਤੀ।

ਸਿੱਧੂ-ਚੰਨੀ ‘ਚ ਫਸਵਾਂ ਮੁਕਾਬਲਾ! CM ਚਿਹਰੇ ’ਤੇ ਲੱਗੀ ਮੋਹਰ! ਕਾਂਗਰਸ ਨੇ ਜਾਰੀ ਕੀਤਾ ਪੋਸਟਰ!

ਉਨ੍ਹਾਂ ਨੇ ਕਿਹਾ ਕਿ ਵਣਜ ਦੂਤਾਵਾਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਸਥਾਨਕ ਅਧਿਕਾਰੀਆਂ ਸਾਹਮਣੇ ਚੁੱਕਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਤੁਰੰਤ ਜਾਂਚ ਲਈ ਵੀ ਇਸ ਮੁੱਦੇ ਨੂੰ ਅਮਰੀਕਾ ਦੇ ਵਿਦੇਸ਼ ਮਾਮਲੇ ਸਾਹਮਣੇ ਚੁੱਕਿਆ ਗਿਆ ਹੈ ਅਤੇ ਇਸ ਘਿਣਾਉਣੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਫਿਲਮ ਜਗਤ ਨਾਲ ਜੁੜੀ ਵੱਡੀ ਖ਼ਬਰ,ਨਹੀਂ ਰਹੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ

1996 ਵਿਚ ਪਹਿਲੀ ਵਾਰ ਕੀਤਾ ਗਿਆ ਸੀ ਸਥਾਪਿਤ
ਗਾਂਧੀ ਮੈਮੋਰੀਅਲ ਇੰਟਰਨੈਸ਼ਨਲ ਫਾਊਂਡੇਸ਼ਨ ਨੇ 8 ਫੁੱਟ ਉੱਚਾ ਇਹ ਬੁੱਤ ਦਾਨ ਦਿੱਤਾ ਹੈ ਅਤੇ ਗਾਂਧੀ ਜੀ ਦੀ 117ਵੀਂ ਜਯੰਤੀ ਮੌਕੇ 2 ਅਕਤਬੂਰ, 1986 ਨੂੰ ਇਸ ਨੂੰ ਸਥਾਪਿਤ ਕੀਤਾ ਗਿਆ ਸੀ। ਇਸ ਬੁੱਤ ਨੂੰ 2001 ਵਿਚ ਹਟਾ ਦਿੱਤਾ ਗਿਆ ਅਤੇ 2002 ਵਿਚ ਮੁੜ ਸਥਾਪਿਤ ਕੀਤਾ ਗਿਆ ਸੀ।ਪਿਛਲੇ ਮਹੀਨੇ ਅਣਪਛਾਤੇ ਬਦਮਾਸ਼ਾਂ ਨੇ ਇਸੇ ਤਰ੍ਹਾਂ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਗਾਂਧੀ ਦੇ ਇਕ ਹੋਰ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button