Breaking NewsInternationalNews

ਇੰਡੋਨੇਸ਼ੀਆ ਜਹਾਜ਼ ਹਾਦਸਾ : 189 ਲੋਕਾਂ ਦੀ ਮੌਤ ਪਰ ਇਸ ਖੁਸ਼ਕਿਸਮਤ ਦੀ ਬਚੀ ਜਾਨ

ਜਕਾਰਤਾ : ਇੰਡੋਨੇਸ਼ੀਆ ‘ਚ ਹਾਦਸਾਗ੍ਰਸਤ ਹੋਏ ਜਹਾਜ਼ ਤੋਂ ਬਾਅਦ ਇੱਕ ਅਜੇਹੀ ਘਟਨਾ ਸਾਹਮਣੇ ਆਈ ਹੈ ਕਿ ਤੁਸੀਂ ਇਸ ਨੂੰ ਪੜ੍ਹ ਕੇ ਸ਼ਾਇਦ ਹੈਰਾਨ ਹੋ ਜਾਵੋ। ਟਰੈਫਿਕ ਜਾਮ ਲੱਗਣ ਤੇ ਲੋਕ ਅਕਸਰ ਗੁੱਸੇ ‘ਚ ਆ ਜਾਂਦੇ ਹਨ ਪਰ ਇਸ ਵਿਅਕਤੀ ਲਈ ਟਰੈਫਿਕ ਜਾਮ ਜੀਵਨ ਦਾਨ ਬਣ ਗਿਆ। ਟਰੈਫਿਕ ਜਾਮ ਕਾਰਨ ਇਹ ਵਿਅਕਤੀ ਮੌਤ ਦੇ ਮੂੰਹ ‘ਚ ਜਾਣ ਤੋਂ ਬਚ ਗਿਆ। ਇੰਡੋਨੇਸ਼ੀਆ ਦੀ ਲਾਇਨ ਏਅਰਲਾਈਨ ਦੇ ਜਹਾਜ਼ ‘ਚ ਸਵਾਰ ਸਾਰੇ 189 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ।

Read Also ਇੰਡੋਨੇਸ਼ੀਆ ‘ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਦਸਤਕ

ਸੇਤਿਆਵਾਨ ਨਾਂ ਦਾ ਵਿਅਕਤੀ ਜੋ ਟ੍ਰੈਫਿਕ ਜਾਮ ‘ਚ ਫਸ ਜਾਣ ਕਾਰਨ ਫਲਾਈਟ ਨਾ ਲੈ ਸਕਿਆ ਅਤੇ ਖੁਸ਼ਕਿਸਮਤੀ ਨਾਲ ਉਹ ਮੌਤ ਦੇ ਮੂੰਹ ‘ਚ ਜਾਣ ਤੋਂ ਬਚ ਗਿਆ। ਇਸ ਜਹਾਜ਼ ‘ਚ ਇੰਡੋਨੇਸ਼ੀਆ ਦੀ ਫਾਇਨੈਂਸ ਮਨਿਸਟਰੀ ਦੇ ਲਗਭਗ 20 ਕਰਮਚਾਰੀ ਵੀ ਸਵਾਰ ਸਨ।

ਸੇਤਿਆਵਾਨ ਦੇ ਅੱਧਾ ਦਰਜਨ ਸਹਿਯੋਗੀ ਵੀ ਇਸ ਹਾਦਸੇ ਦੇ ਸ਼ਿਕਾਰ ਹੋ ਗਏ। ਸੋਨੀ ਸੇਤਿਆਵਾਨ ਨੇ ਦੱਸਿਆ ਮੇਰੇ ਕਈ ਦੋਸਤ ਜਹਾਜ਼ ‘ਚ ਬੈਠੇ ਸਨ ਪਰ ਮੇਰੀ ਫਲਾਈਟ ਮਿਸ ਹੋ ਜਾਣ ਕਾਰਨ ਮੈਂ ਰਹਿ ਗਿਆ। ਮੈਂ ਦੂਜੀ ਫਲਾਈਟ ਲਈ ਹਵਾਈ ਅੱਡੇ ‘ਤੇ ਪੁੱਜਾ ਤਾਂ ਇੱਥੇ ਮੈਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ। ਤੁਹਾਨੂੰ ਦੱਸ ਦਈਏ ਕਿ ਇੰਡੋਨੇਸ਼ੀਆ ਦਾ ਲਾਇਨ ਏਅਰ ਜਹਾਜ਼ ਸੋਮਵਾਰ ਨੂੰ ਜਕਾਰਤਾ ਤੋਂ ਉਡਾਣ ਭਰਨ ਦੇ ਕੁੱਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।

ਜਹਾਜ਼ ਪੰਗਕਲ ਪਿਨਾਂਗ ਜਾ ਰਿਹਾ ਸੀ। ਟੇਕ ਆਫ ਦੇ 13 ਮਿੰਟਾਂ ਬਾਅਦ ਹੀ ਜਹਾਜ਼ ਦੀ ਵਾਪਸੀ ਦਾ ਸਿਗਨਲ ਦੇ ਦਿੱਤਾ ਗਿਆ ਸੀ। ਬਚਾਅ ਅਧਿਕਾਰੀਆਂ ਨੂੰ ਕੁੱਝ ਮਨੁੱਖੀ ਅੰਗ ਮਿਲੇ ਹਨ ਅਤੇ ਅਜੇ ਵੀ ਉਹ ਜਾਂਚ ਕਰ ਰਹੇ ਹਨ, ਜਿਨ੍ਹਾਂ ਨੂੰ 24 ਬੈਗ ਵਿੱਚ ਰੱਖਿਆ ਗਿਆ ਹੈ। ਡੀਐੱਨਏ ਟੈਸਟ ਤੋਂ ਪਹਿਚਾਣ ਲਈ ਅੰਗਾਂ ਨੂੰ ਜਕਾਰਤਾ ਭੇਜਿਆ ਜਾਵੇਗਾ। ਮਲਬਾ ਇਕੱਠਾ ਕਰਨ ਲਈ ਅਣਗਿਣਤ ਗੋਤਾਖੋਰਾਂ ਨੂੰ ਲਗਾਇਆ ਗਿਆ ਹੈ। ਇੰਡੋਨੇਸ਼ੀਆਈ ਬਚਾਅ ਦਲ ਦੇ ਪ੍ਰਮੁੱਖ ਮੁਹੰਮਦ ਸਿਆਉਗੀ ਨੇ ਦੱਸਿਆ ਕਿ ਮਲਬੇ ਵਿੱਚ ਇੱਕ ਬੱਚੇ ਦੇ ਅੰਗ ਵੀ ਮਿਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button