NewsIndiaSports

ਤਰੇਲ ‘ਚ ਗੇਂਦਬਾਜੀ ਕਰਨਾ ਸੀ ਮੁਸ਼ਕਿਲ  : ਕੁਲਦੀਪ ਯਾਦਵ

ਨਵੀਂ ਦਿੱਲੀ : ਭਾਰਤੀ ਟੀਮ ਵੇਸਟ ਇੰਡੀਜ ਦੇ ਖਿਲਾਫ ਦੂਜੇ ਵਨਡੇ ਮੈਚ ਦੇ ਟਾਈ ਹੋਣ ਤੋਂ ਬਾਅਦ ਨਿਰਾਸ਼ ਨਜ਼ਰ ਆ ਰਹੀ ਹੈ ਅਤੇ ਕੋਈ ਵੀ ਹੁਣ ਤੱਕ ਇਸ ਟਾਈ ਨੂੰ ਪਚਾ ਨਹੀਂ ਰਹੇ। ਦੂਜੇ ਮੈਚ ਵਿੱਚ ਗਜ਼ਬ ਦੀ ਗੇਂਦਬਾਜੀ ਕਰਨ ਵਾਲੇ ਸਟਾਰ ਸਪਿਨਰ ਕੁਲਦੀਪ ਯਾਦਵ ਨੇ ਮੈਚ ਦੇ ਬਾਅਦ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਤਰੇਲ ਦੇ ਕਾਰਨ ਗੇਂਦਬਾਜੀ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪਿਆ। ਭਾਰਤ ਨੇ ਬੁੱਧਵਾਰ ਨੂੰ ਦੂਜੇ ਵਨ ਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ‘ਤੇ 321 ਦੌੜਾਂ ਬਣਾਈਆਂ। ਜਵਾਬ ‘ਚ ਵੈਸਟ ਇੰਡੀਜ਼ ਨੇ ਸ਼ਾਈ ਹੋਪ ਦੇ ਸੈਂਕੜੇ ਅਤੇ ਸ਼ਿਮਰੋਨ ਹੇਤਮੇਅਰ ਦੇ 64 ਗੇਂਦਾਂ ‘ਤੇ 94 ਦੌੜਾਂ ਦੀ ਮਦਦ ਨਾਲ ਆਖਰੀ ਗੇਂਦ ‘ਤੇ ਸਕੋਰ ਬਰਾਬਰ ਕਰ ਲਿਆ।

Read Also ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਆਖਰੀ ਗੇਂਦ ‘ਤੇ ਜਿੱਤਿਆ 7ਵਾਂ ਖਿਤਾਬ

ਕੁਲਦੀਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੈਂਸ ‘ਚ ਕਿਹਾ,’ ਤਰੇਲ ‘ਚ ਗੇਂਦਬਾਜ਼ੀ ਕਰਨ ‘ਚ ਦਿੱਕਤ ਹੋ ਰਹੀ ਸੀ। ਗੇਂਦ ‘ਤੇ ਨਮੀਂ ਆਉਣ ਕਾਰਨ ਪਕੜ ਬਣਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਤੁਹਾਨੂੰ ਅਜਿਹੇ ਹਾਲਾਤਾ ‘ਤੇ ਕਾਬੂ ਪਾਉਣ ਲਈ ਕਾਫੀ ਅਭਿਆਸ ਦੀ ਜ਼ਰੂਰਤ ਹੁੰਦੀ ਹੈ।ਕੁਲਦੀਪ ਨੇ 67 ਦੌੜਾਂ ਦੇ ਕੇ ਤਿੰਨ ਵਿਕਟ ਲਏ। ਉਨ੍ਹਾਂ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਸਹੀ ਜਗ੍ਹਾ ‘ਤੇ ਗੇਂਦ ਸੁੱਟਣ ਅਤੇ ਰਣਗਤੀ ‘ਤੇ ਰੋਕ ਲਗਾਉਣ ਲਈ ਕਿਹਾ ਸੀ। ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ‘ਤੇ ਕੁਲਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਦੂਜੀ ਪਾਰੀ ‘ਚ ਵਿਕਟ ਹੌਲੀ ਹੋ ਜਾਵੇਗੀ। ਉਨ੍ਹਾਂ ਨੇ ਹੇਤਮੇਅਰ ਦੀ ਤਾਰੀਫ ਕਰਦੇ ਹੋਏ ਕਿਹਾ,’ ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਗੇਂਦਬਾਜ਼ੀ ਕਰਨਾ ਕਠਿਨ ਹੈ। ਮੈਂ ਉਨ੍ਹਾਂ ਦੇ ਬੱਲੇ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਪਹਿਲਾਂ ਮੇਰੇ ਸਾਹਮਣੇ ਸਹਿਜ ਨਹੀਂ ਸਨ ਪਰ ਦੋ ਛੱਕੇ ਲਗਾਉਣ ਤੋਂ ਬਾਅਦ ਦਬਾਅ ਹਟ ਗਿਆ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button