ਨਹੀਂ ਕੰਮ ਆਈ ਕੇਜਰੀਵਾਲ ਨਾਲ ਵਫ਼ਾਦਾਰੀ!

ਇਹ ਵੀਡੀਓ ਮਹਿਜ਼ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਖ਼ਬਰ ਉੱਡੀ ਸੀ ਕਿ ਭਗਵੰਤ ਮਾਨ ਸੰਗਰੂਰ ਤੋਂ ਹੀ ਲੋਕ ਸਭਾ ਚੋਣ ਲੜਨਗੇ। ਜ਼ਰਾ ਇਕ ਵਾਰ ਫੇਰ ਸੁਣੋ ਭਗਵੰਤ ਮਾਨ, ਓਸ ਵੇਲੇ ਕਿਵੇਂ ਪਾਰਟੀ ਦਾ ਧੰਨਵਾਦ ਕਰ ਰਹੇ ਸੀ…
ਪਰ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਵਫ਼ਾਦਾਰ ਭਗਵੰਤ ਮਾਨ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਕੱਲ੍ਹ ਤੱਕ ਚਰਚਾ ਸੀ ਕਿ ਸੰਗਰੂਰ ਤੋਂ ਭਗਵੰਤ ਮਾਨ ਦੀ ਲੋਕ ਸਭਾ ਦੀ ਟਿਕਟ ਪੱਕੀ ਕਰ ਦਿੱਤੀ ਗਈ ਹੈ ਪਰ ਹੁਣ ਖ਼ਬਰ ਇਹ ਹੈ ਕਿ ਕੋਰ ਕਮੇਟੀ ਦੀ ਬੈਠਕ ਨੇ ਕਿਸੇ ਦੀ ਵੀ ਟਿਕਟ ਪੱਕੀ ਨਹੀਂ ਕੀਤੀ। ਚੰਡੀਗੜ੍ਹ ‘ਚ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ‘ਚ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਤਮਾਮ ਵਿਚਾਰ ਵਟਾਂਦਰੇ ਕੀਤੀ ਗਏ। ਇਸ ਤੋਂ ਬਾਅਦ ਕੋਰ ਕਮੇਟੀ ਨੇ ਜੋ ਐਲਾਨ ਕੀਤਾ ਉਸ ਨੇ ਨਾਲ ਬੈਠੇ ਭਗਵੰਤ ਮਾਨ ਨੂੰ ਵੀ ਹੈਰਾਨ ਕਰ ਦਿੱਤਾ।
Read Also ਖਹਿਰਾ ਦੀ ਭਗਵੰਤ ਮਾਨ ਨੂੰ Warning
ਕੋਰ ਕਮੇਟੀ ਦੇ ਫ਼ੈਸਲੇ ਸੁਖਪਾਲ ਖਹਿਰਾ ਨੂੰ ਵੀ ਰਾਸ ਨਹੀਂ ਆਏ। ਖਹਿਰਾ ਵੀ ਕਹਿ ਰਹੇ ਨੇ ਕਿ ਉਹ ਆਪਣੀ ਲਿਸਟ ਤਿਆਰ ਕਰੀ ਬੈਠੇ ਹਨ।ਲਿਹਾਜ਼ਾ ਹੁਣ ਆਮ ਆਦਮੀ ਪਾਰਟੀ ਦਾ ਕਲੇਸ਼ ਮੁੱਕਣ ਦੀ ਥਾਂ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਖਹਿਰਾ ਨੂੰ ਮਨਾਉਣ ਦੀ ਕੋਸ਼ਿਸ਼ ਵੀ ਵਿਚ ਵਿਚਾਲੇ ਲਟਕ ਗਈ ਹੈ। ਭਗਵੰਤ ਮਾਨ ਨੂੰ ਸ਼ਾਇਦ ਹੁਣ ਆਪਣੀ ਟਿਕਟ ਦਾ ਫ਼ਿਕਰ ਸਤਾ ਰਿਹਾ ਹੋਵੇਗਾ।
ਕੀ ਕੇਜਰੀਵਾਲ ਧੜਾ ਅਤੇ ਸੁਖਪਾਲ ਖਹਿਰਾ ਵਿਚਾਲੇ ਸਹਿਮਤੀ ਬਣੇਗੀ ?
ਕੀ ਭਗਵੰਤ ਮਾਨ ਦੀ ਸੰਗਰੂਰ ਤੋਂ ਟਿਕਟ ਕੱਟ ਕੇ ਬਠਿੰਡਾ ਸੀਟ ਮਿਲੇਗੀ ?
ਜਾਂ ਖਹਿਰਾ ਧੜਾ ਲੋਕ ਸਭਾ ਚੋਣਾਂ ਤੱਕ ਨਵੀਂ ਪਾਰਟੀ ਖੜ੍ਹੀ ਕਰੇਗਾ ?
ਇਸ ਤਮਾਮ ਘਟਨਾਕ੍ਰਮ ਬਾਰੇ ਤੁਹਾਡਾ ਕੀ ਕਹਿਣੈ… ਆਪਣਾ ਵਿਚਾਰ ਜ਼ਰੂਰ ਦਿਓ…
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.