Breaking NewsD5 specialIndiaNewsPoliticsPunjab

ਕਾਂਗਰਸ ਦੇ ਰਾਜ ‘ਚ ਸੱਟੇਬਾਜ਼ਾਂ ਨੂੰ ਲੱਗੀਆਂ ਮੌਜਾਂ, ਆਡੀਓ ਵਾਈਰਲ

ਫਿਰੋਜਪੁਰ : ਤੁਸੀਂ ਕਦੇ ਦੋ ਨੰਬਰੀਆ ਬੰਦਾ ਆਪਣੇ ਧੰਦੇ ਨੂੰ ਬਚਾਉਣ ਲਈ ਪੁਲਿਸ ਚ ਸ਼ਿਕਾਇਤ ਕਰਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਲਓ ਦੇਖੋ ਫੇਰ ਇਹ ਬੰਦਾ ਕੀ ਕਹਿ ਰਿਹਾ…ਹੁਣ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਦਰਅਸਲ ਫਿਰੋਜਪੁਰ ਦੇ ਤਲਵੰਡੀ ਭਾਈ ਦਾ ਰਹਿਣ ਵਾਲੇ ਇਹ ਜਨਾਬ ਦੜੇ ਸੱਟੇ ਦਾ ਕਰਦੇ ਹਨ। ਪਰ ਇਸ ਭਾਈ ਜੀ ਦਾ ਕਹਿਣਾ ਕਿ ਕਾਂਗਰਸੀ ਲੀਡਰ ਇਨ੍ਹਾਂ ਤੋਂ ਦੜੇ ਸਟੇ ਦਾ ਕੰਮ ਕਰਨ ਲਈ ਪੈਸੇ ਮੰਗ ਰਿਹਾ। ਇਹ ਤਾਂ ਚੋਰਾਂ ਨੂੰ ਮੋਰ ਪੈਣ ਵਾਲਾ ਕੰਮ ਹੋ ਗਿਆ। ਹੱਦ ਤਾਂ ਉਸ ਵੇਲੇ ਹੋਈ ਜਦੋਂ ਇਹ ਜਨਾਬ ਦੜੇ ਸਟੇ ਦੇ ਕੰਮ ਲਈ ਕਾਂਗਰਸੀ ਲੀਡਰ ਦੀ ਸ਼ਿਕਾਇਤ ਕਰਨ ਥਾਣੇ ਪੁੱਜੇ। ਜਿਥੇ ਉਨ੍ਹਾਂ ਇਕ ਆਡੀਓ ਸੁਣਾਈ, ਜਿਸ ਚ ਕਾਂਗਰਸੀ ਲੀਡਰ ਪੈਸੇ ਲੈਂਣ ਦੀ ਗੱਲ ਕਰ ਰਿਹਾ।

Read Also ਖਹਿਰਾ ਨੇ ਭਗਵੰਤ ਮਾਨ ਕਰਤਾ ਸ਼ਰਮਿੰਦਾ

ਹੁਣ ਖੁਦ ਇਕ ਵਾਰ ਕੁਲਵੰਤ ਰਾਏ ਦੇ ਮੂੰਹੋਂ ਵੀ ਸੁਣ ਲਵੋ ਸਾਰਾ ਮਾਮਲਾ…ਆਡੀਓ ਵੀ ਤੁਸੀਂ ਸੁਣ ਲਈ ਤੇ ਇਸ ਬੰਦੇ ਦੇ ਦੋਸ਼ ਵੀ ਆਡੀਓ ‘ਚ ਗੱਲ ਕਰ ਰਹੇ ਕਾਂਗਰਸੀ ਲੀਡਰ ਬਲਜੀਤ ਸਿੰਘ ਬਰਾੜ ਹਨ। ਜੋ ਦੜੇ ਸੱਟੇ ਦੇ ਕੰਮ ਲਈ ਕੁਲਵੰਤ ਰਾਏ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਕਾਂਗਰਸੀ ਲੀਡਰ ਬਰਾੜ ਤੋਂ ਤੰਗ ਆ ਇਹ ਬੰਦਾ ਪੁਲਿਸ ਕੋਲ ਸ਼ਿਕਾਇਤ ਕਰਨ ਤਾਂ ਪਹੁੰਚ ਗਿਆ ਪਰ ਉਸਨੂੰ ਇਹ ਨਹੀਂ ਸੀ ਪਤਾ ਇਹ ਮਾਮਲਾ ਉਸ ‘ਤੇ ਉਲਟਾ ਵੀ ਪੈ ਸਕਦਾ ਹੈ। ਜਿਵੇਂ ਹੀ ਪੁਲਿਸ ਸਾਰੇ ਮਾਮਲੇ ਦੀ ਜੜ੍ਹ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਦੋਨਾਂ ਧਿਰਾਂ ਉੱਤੇ ਪਰਚੇ ਦਰਜ ਕਰ ਦਿੱਤੇ। ਸੋ ਇਹ ਤਾਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੋਈ ਦੋ ਨੰਬਰ ਦੇ ਧੰਦੇ ਕਰਨ ਵਾਲਾ ਵਿਅਕਤੀ ਖੁਦ ਨੂੰ ਬਚਾਉਣ ਲਈ ਪੁਲਿਸ ਕੋਲ ਸ਼ਿਕਾਇਤ ਕਰ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button