Breaking NewsD5 specialNewsPunjab

ਵੇਖੋ ਪਟਾਕੇ ਕਿਵੇਂ ਬਣੇ ਪਰਿਵਾਰ ਲਈ ਮੌਤ , ਤੁਸੀਂ ਵੀ ਪਰਿਵਾਰ ਨੂੰ ਕਰੋ ਖ਼ਬਰਦਾਰ

ਫਿਰੋਜ਼ਪੁਰ : ਦਿਵਾਲੀ ਤੋਂ ਪਹਿਲਾ ਫਿਰੋਜਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਪਟਾਕੇ ਕਾਰਨ ਵਾਪਰੀ ਘਟਨਾ ਨੇ ਇਕ ਘਰ ਦੇ ਤਿੰਨ ਜੀਆਂ ਨੂੰ ਹਮੇਸਾਂ ਲਈ ਮੌਤ ਦੀ ਨੀਂਦ ਸੁਲਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਕ ਘਰ ‘ਚ ਬੱਚਿਆਂ ਵੱਲੋਂ ਕਮਰਾ ਬੰਦ ਕਰਕੇ ਪਟਾਕਾਂ ਚਲਾਇਆਂ ਗਿਆ ਸੀ ਜਿਸ ਨਾਲ ਭਿਆਨਕ ਅੱਗ ਲੱਗ ਗਈ। ਜਿਸ ਦੀ ਝਪੇਟ ‘ਚ ਕਮਰੇ ‘ਚ ਸੁੱਤੀ ਪਈ ਔਰਤ ਤੇ ਉਸ ਦੇ ਦੋ ਬੱਚੇ ਆ ਗਏ।

Read Also ਜਦੋਂ ਮੁੰਡਿਆਂ ਨੇ ਪਾਏ ਬੁਲਟ ਦੇ ਪਟਾਕੇ, ਫਿਰ ਦੇਖੋ, ਕੁੜੀਆਂ ਨੇ ਕੀ ਕੀਤਾ ਹਾ

ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆਂ ਗਿਆ, ਹਸਪਤਾਲ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤਿੰਨਾਂ ਦੀ ਹਾਲਾਤ ਜ਼ਿਆਦਾ ਗੰਭੀਰ ਹੋਣ ਨਾਲ ਉਨ੍ਹਾਂ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਤਿੰਨਾਂ ਨੇ ਦਮ ਤੋੜ ਦਿੱਤਾ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿਵਾਲੀ ਤੋਂ ਪਹਿਲਾ ਪਟਾਕਿਆਂ ਨਾਲ ਵਾਪਰੀ ਇਸ ਘਟਨਾ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹਿੰਦਾ ਹੈ ਤੇ ਬੱਚਿਆਂ ਨੂੰ ਵੀ ਪਟਾਕਿਆਂ ਤੋਂ ਦੂਰ ਰੱਖਣ ਚਾਹਿੰਦਾ ਤਾਂ ਜੋ ਅਜਿਹੀ ਅਣਹੋਣੀ ਘਟਨਾ ਨਾ ਵਾਪਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button