EntertainmentIndiaPunjabTop News

Kangana Ranaut ਦੇ ਟਵੀਟ ਨੇ ਭਖਾਇਆ ਪੰਜਾਬ ਦਾ ਮਾਹੌਲ, ਅੰਮ੍ਰਿਤਪਾਲ ਨੂੰ ਪੁੱਛੇ ਤਿਖੇ ਸਵਾਲ

ਮੁੰਬਈ : ਬੀਤੇ ਕੁਝ ਦਿਨ ਪਹਿਲਾ ਬਾਲੀਵੂੱਡ ਅਦਾਕਾਰਾ ਕੰਗਨਾ ਰਣੌਤ ਦਾ ਟਵੀਟਰ ਅਕਾਊਟ ਇਕ ਵਾਰ ਫਿਰ ਤੋਂ ਬਹਾਲ ਹੋ ਗਿਆ ਹੈ। ਅਕਾਊਟ ਬਹਾਲ ਹੋਣ ਤੋਂ ਬਾਅਦ ਅਦਾਕਾਰਾ ਟਵੀਟਰ ‘ਤੇ ਫਿਰ ਤੋਂ ਸਰਗਰਮ ਦਿੱਖ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੋਤ ਨੇ ਬੀਤੇ ਦਿਨ ਪੰਜਾਬ ਦੇ ਅਜਨਾਲਾ ‘ਚ ਹੋਏ ਹਿੰਸਕ ਪ੍ਰਦਰਸ਼ਨ ‘ਤੇ ਟਵੀਟ ਕਰਦਿਆਂ ਕਿਹਾ ਕਿ “ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ, ਮੇਰੇ ‘ਤੇ ਕਈ ਕੇਸ ਦਰਜ ਹੋਏ, ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਪੰਜਾਬ ਵਿੱਚ ਮੇਰੀ ਕਾਰ ‘ਤੇ ਹਮਲਾ ਹੋਇਆ, ਪਰ ਉਹੀ ਹੋਇਆ ਹੋ ਮੈਂ ਕਿਹਾ ਸੀ, ਹੁਣ ਸਮਾਂ ਹੈ ਗੈਰ-ਖਾਲਿਸਤਾਨੀ ਸਿੱਖਾਂ ਆਪਣੀ ਸਥਿਤੀ ਅਤੇ ਤੀਬਰਤਾ ਨੂੰ ਸਪੱਸ਼ਟ ਕਰਨ।”

ਕੰਗਨਾ ਰਣੋਤ ਨੇ ਲਗਾਤਾਰ ਇਕ ਤੋਂ ਬਾਅਦ ਇਕ ਟਵੀਟ ਕਰ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਨਿਸ਼ਾਨੇ ਸਾਧੇ ਹਨ। ਉਨ੍ਹਾਂ ਅੱਗੇ ਕਿਹਾ ਕਿ “6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਪੰਜਾਬ ਵਿੱਚ ਮੇਰੀਆਂ ਫਿਲਮਾਂ ‘ਤੇ ਪਾਬੰਦੀ, ਮੇਰੀ ਕਾਰ ‘ਤੇ ਸਰੀਰਕ ਹਮਲਾ, ਕੌਮ ਨੂੰ ਇਕੱਠੇ ਰੱਖਣ ਲਈ ਇੱਕ ਰਾਸ਼ਟਰਵਾਦੀ ਕੀਮਤ ਅਦਾ ਕਰਦਾ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ, ਜੇਕਰ ਤੁਸੀਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।”

ਕੰਗਨਾ ਨੇ ਅੱਗੇ ਕਿਹਾ ਕਿ “ਹੁਣ ਬਹੁਤ ਸਾਰੇ ਛੋਟੇ ਰਾਜ ਹਨ ਜਿਨ੍ਹਾਂ ਦੇ ਮੁੱਖ ਮੰਤਰੀ ਵਰਗੇ ਪੁਰਾਣੇ ਜ਼ਮਾਨੇ ਵਿੱਚ ਰਾਜੇ ਹੁੰਦੇ ਸਨ ਅਤੇ ਪ੍ਰਧਾਨ ਮੰਤਰੀ ਹੁੰਦੇ ਸਨ ਜਿਨ੍ਹਾਂ ਨੂੰ ਅਸੀਂ ਉਨ੍ਹਾਂ ਸਮਿਆਂ ਵਿੱਚ ਸਮਰਾਟ ਕਹਿੰਦੇ ਸੀ। ਇਸ ਨੂੰ ਚੁਣੌਤੀ ਦੇਣ ਵਾਲਾ ਅਤੇ ਖੰਡਿਤ ਜਾਣਕਾਰੀ ਪੇਸ਼ ਕਰਨ ਵਾਲਾ ਕੋਈ ਵੀ ਵਿਅਕਤੀ ਨਿਰਦੋਸ਼ ਲੋਕਾਂ ਨਾਲ ਛੇੜਛਾੜ ਕਰ ਰਿਹਾ ਹੈ… # ਖਾਲਿਸਤਾਨ ਉਹਨਾਂ ਦੇ ਦਿਮਾਗ ਵਿੱਚ ਹੀ ਮੌਜੂਦ ਹੈ।”

ਕੰਗਨਾ ਰਣੋਤ ਨੇ ਅੰਮ੍ਰਿਤਪਾਲ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ “ਮਹਾਰਾਸ਼ਟਰ ਵਿੱਚ ਪਾਂਡਵਾਂ ਨੇ ਰਾਜਸੂ ਯੱਗ ਕੀਤਾ, ਅਰਜੁਨ ਖੁਦ ਸਾਰੇ ਰਾਜਿਆਂ ਤੋਂ ਟੈਕਸ ਲੈਣ ਲਈ ਚੀਨ ਤੱਕ ਚਲਾ ਗਿਆ। ਫਿਰ ਸਾਰੇ ਰਾਜਿਆਂ ਨੇ ਵਿਰਾਟ ਭਰਤ ਦਾ ਯੁਧਿਸ਼ਠਿਰ ਸਮਰਾਟ ਘੋਸ਼ਿਤ ਕੀਤਾ। ਇੱਥੋਂ ਤੱਕ ਕਿ ਅੰਤ ਵਿੱਚ ਜੋ ਵਿਸ਼ਵ ਯੁੱਧ ਹੋਇਆ, ਉਸਨੂੰ ਮਹਾਂਭਾਰਤ ਕਿਹਾ ਗਿਆ, ਅੰਮ੍ਰਿਤ ਪਾਲ ਮੁਝਸੇ ਚਰਚਾ ਕਰੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button