Breaking NewsInternationalNewsPolitics

ਅਮਰੀਕੀ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਦੀ ਜਲਦ ਹੋਵੇਗੀ ਬੈਠਕ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਬਹੁਤ ਜਲਦ ਇੱਕ ਸਾਂਝੀ ਵਾਰਤਾ ਹੋਣ ਜਾ ਰਹੀ ਹੈ। ਦੋਵਾਂ ਨੇਤਾਵਾਂ ਦੀ ਆਪਸ ਵਿੱਚ ਇਹ ਦੂਜੀ ਬੈਠਕ ਹੋਵੇਗੀ। ਦੋਵਾਂ ਨੇਤਾਵਾਂ ਦੀ ਪਹਿਲੀ ਵਾਰਤਾ ਸਿੰਗਾਪੁਰ ਵਿੱਚ ਹੋਈ ਸੀ। ਇਸ ਦੀ ਜਾਣਕਾਰੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੇਅਰਮੈਨ ਕਿਮ ਨਾਲ ਮੁਲਾਕਾਤ ਲਈ ਪਯੋਂਗਯਾਂਗ ਦੀ ਯਾਤਰਾ ਚੰਗੀ ਰਹੀ।

Read Also ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਟਰੂਡੋ ਦਾ ਗੁੱਸਾ, ਕਿਹਾ….

ਅਸੀਂ ਸਿੰਗਾਪੁਰ ਵਾਰਤਾ ਵਿੱਚ ਹੋਏ ਸਮਝੌਤੇ ਉੱਤੇ ਪ੍ਰਗਤੀ ਕੀਤੀ ਹੈ। ਇਹ ਵਾਰਤਾ ਕਰੀਬ 2 ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਪੋਂਪੀਓ ਅਤੇ ਕਿਮ ਜੋਂਗ ਨੇ ਇਕੱਠਿਆਂ ਖਾਣਾ ਵੀ ਖਾਧਾ। ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਪਯੋਂਗਯਾਂਗ ਵਿਚ ਕਿਮ ਨੂੰ ਮਿਲਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਵੀ ਮਿਲੇ ਸਨ। ਜਿੱਥੇ ਉਨ੍ਹਾਂ ਨੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਹੋਈ ਗੱਲਬਾਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button