ਜਬਰ ਜਨਾਹ ਦਾ ਮੁਲਜ਼ਮ ਏਆਈਜੀ ਉੱਪਲ ਨੌਕਰੀ ਤੋਂ ਮੁਅੱਤਲ
ਗੁਰਦਾਸਪੁਰ : ਕਾਨੂੰਨ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਫਸ ਚੁੱਕੇ ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱਪਲ ਨੂੰ ਸੂਬੇ ਦੇ ਪੁਲਿਸ ਮਹਾਂਨਿਦੇਸ਼ਕ ਸੁਰੇਸ਼ ਅਰੋੜਾ ਨੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਬੀਤੀ ਕੱਲ੍ਹ ਅਦਾਲਤ ਵੱਲੋਂ ਉੱਪਲ ਦੀ ਅਗਾਊਂ ਜ਼ਮਾਨਤ ਵਾਲੀ ਅਰਜ਼ੀ ਵੀ ਖਾਰਜ ਕਰ ਦਿੱਤੀ ਗਈ ਸੀ।
Read Also ਜਬਰ ਜਿਨਾਹ ਮਾਮਲੇ ‘ਚ ਏਆਈਜੀ ਉੱਪਲ ਦੀਆਂ ਵਧੀਆਂ ਮੁਸ਼ਕਲਾਂ, ਪੀੜਤਾ ਦੇ ਬਿਆਨ ਦਰਜ
ਇਸ ਸਬੰਧ ਵਿੱਚ ਡੀਜੀਪੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਰਣਧੀਰ ਸਿੰਘ ਉੱਪਲ ਨੂੰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੋਣ ਤੇ ਡਿਊਟੀ ਵਿੱਚ ਕੁਤਾਹੀ ਕਰਨ ਦੇ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੀ ਰਹਿਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਪੰਜਾਬ ਪੁਲਿਸ ਦੇ ਪੁਲਿਸ ਮਹਾਂਨਿਦੇਸ਼ਕ ਕੋਲ ਰਣਧੀਰ ਸਿੰਘ ਉੱਪਲ ’ਤੇ ਪਿਸਤੌਲ ਦੇ ਜ਼ੋਰ ਤੇ ਜਬਰ ਜਨਾਹ ਕਰਨ ਦੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਡੀਜੀਪੀ ਨੇ ਇਸਦੀ ਜਾਂਚ ਆਈਜੀ ਵਿਭੂ ਰਾਜ ਤੋਂ ਕਰਵਾਈ ਸੀ ਜਿਨ੍ਹਾਂ ਨੇ ਆਪਣੀ ਰਿਪੋਰਟ ਵਿਚ ਰਣਧੀਰ ਸਿੰਘ ਉੱਪਲ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 29 ਸਤੰਬਰ ਨੂੰ ਉੱਪਲ ਖਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.