Breaking NewsD5 specialIndiaNewsPoliticsPunjab

ਮੱਕੜ ਦੀਆਂ ਮਿੰਨਤਾਂ ਕਰਨ ਪਹੁੰਚੇ ਬਾਦਲ ਤੇ ਮਜੀਠੀਆ !

ਬੇਅਦਬੀ ਮਾਮਲਿਆਂ ਵਿੱਚ ਬੁਰੀ ਤਰ੍ਹਾਂ ਨਮੋਸ਼ੀ ਝੱਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੀ ਪਾਰਟੀ ਅਤੇ ਪੰਥਕ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿੱਚ ਸਭ ਤੋਂ ਪਹਿਲਾ ਨਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਆਉਂਦਾ ਹੈ। ਅਵਤਾਰ ਸਿੰਘ ਮੱਕੜ ਵੱਲੋਂ ਸੌਦਾ ਸਾਧ ਮੁਆਫੀਨਾਮੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਬਿਆਨਬਾਜ਼ੀ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕੀਤੀ ਹੈ ਪਰ ਮੁਲਾਕਾਤ ਤੋਂ ਬਾਅਦ ਇਹ ਅਕਾਲੀ ਆਗੂ ਮੁਲਾਕਾਤ ਬਾਰੇ ਕੁੱਝ ਵੀ ਕਹਿਣ ਤੋਂ ਕੰਨੀ ਕਤਰਾਉਂਦੇ ਰਹੇ।

Read Also ਮਜੀਠੀਆ ਦੀ ਭੈਣ ਦਾ ਰਿਸ਼ਤਾ ਸਾਡੇ ਘਰੇ ਹੋਇਆ ਤਾਂ..ਮਨਪ੍ਰੀਤ ਬਾਦਲ ਦੀ ਵਾਇਰਲ ਆਡੀਓ

ਪਰ ਦੂਜੇ ਪਾਸੇ ਦੋਵੇਂ ਹੀ ਆਗੂ 7 ਅਕਤੂਬਰ ਨੂੰ ਕੀਤੀ ਜਾਣ ਵਾਲੀ ਪਟਿਆਲਾ ਰੈਲੀ ਤੇ ਖੁੱਲ ਕੇ ਬੜਕਾਂ ਮਾਰਦੇ ਨਜ਼ਰ ਆਏ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਹੋਈ ਇਸ ਮੁਲਾਕਾਤ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਵੀ ਮੌਜੂਦ ਰਹੇ, ਇਹ ਇੱਕ ਬੰਦ ਕਮਰਾ ਮੀਟਿੰਗ ਸੀ, ਜਿਹੜੀ ਕਰੀਬ 20 ਮਿੰਟਾਂ ਤੱਕ ਚੱਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button