Breaking NewsD5 specialIndiaNewsPunjab

ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਕੈਨੇਡੀਅਨ ਹਾਈ ਕਮਿਸ਼ਨਰ ਨਾਦਿਰ ਪਟੇਲ

ਅੰਮ੍ਰਿਤਸਰ : ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਅੱਜਕੱਲ ਭਾਰਤ ਦੇ ਦੌਰੇ ’ਤੇ ਹਨ। ਬੀਤੇ ਕੱਲ ਉਨ੍ਹਾਂ ਨੇ ਆਪਣੀ ਪਤਨੀ ਜੈਨਿਫ਼ਰ ਅਤੇ ਬੇਟੀ ਨਾਇਲਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਸ ਤੋਂ ਬਾਅਦ ਉਨ੍ਹਾਂ ਪਰਿਵਾਰ ਸਮੇਤ ਲੰਗਰ ਹਾਲ ਵਿੱਚ ਪ੍ਰਸ਼ਾਦਾ ਬਣਾਉਣ ਬਣਾਉਣ ਦੀ ਸੇਵਾ ਕੀਤੀ ਅਤੇ ਪ੍ਰਸ਼ਾਦਾ ਵੀ ਛਕਿਆ। ਉਸ ਉਪਰੰਤ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਰੂਪ ਸਿੰਘ ਨੇ ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਮਾਡਲ ਵੀ ਭੇਟ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਈ ਕਮਿਸ਼ਨਰ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਆਪਸ ਵਿੱਚ ਚੰਗੇ ਰਿਸ਼ਤੇ ਹਨ।

Read Also ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਜੰਮੂ-ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ

ਦੋਵੇਂ ਦੇਸ਼ ਵਿਿਦਅਕ ਖੇਤਰ ਵਿੱਚ ਇਕ ਦੂਜੇ ਦੇ ਭਾਈਵਾਲ ਹਨ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਆਰਥੀ ਪੜ੍ਹਨ ਲਈ ਜਾਂਦੇ ਹਨ। ਕੈਨੇਡਾ ਵਿਚ ਵੱਸਦੇ ਸਿੱਖਾਂ ਦੇ ਇੱਕ ਵਰਗ ਵਲੋਂ ਕੀਤੀਆਂ ਜਾ ਰਹੀਆਂ ਖਾਲਿਸਤਾਨ ਪੱਖੀ ਗਤੀਵਿਧੀਆਂ ’ਤੇ ਉਨ੍ਹਾਂ ਕਿਹਾ ਕਿ ਕੈਨੇਡਾ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਉੱਥੋਂ ਦੇ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੈ। ਅਸੀਂ ਸੁਰੱਖਿਆ ਮਾਮਲਿਆਂ ਵਿਚ ਭਾਰਤੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਵਾਂਗੇ। ਜੇ ਕੋਈ ਵਿਅਕਤੀ ਕਾਨੂੰਨ ਤੋੜਦਾ ਹੈ ਤਾਂ ਅਸੀਂ ਗੰਭੀਰਤਾ ਨਾਲ ਉਸ ਵਿਰੁਧ ਜਾਂਚ ਵੀ ਕਰਦੇ ਹਾਂ। ਹਾਈ ਕਮਿਸ਼ਨਰ ਨੇ ਖੇਤੀਬਾੜੀ ਦੇ ਮਾਮਲੇ ਵਿਚ ਕਿਹਾ ਕਿ ਪੰਜਾਬ ਖੇਤੀਬਾੜੀ ਪੱਖੋਂ ਭਾਰਤ ਦਾ ਇੱਕ ਮੋਹਰੀ ਸੂਬਾ ਹੈ। ਕੈਨੇਡਾ ਕੋਲ ਖੇਤੀਬਾੜੀ ਦਾ ਇਕ ਬਹੁਤ ਮਜ਼ਬੂਤ ਨੈੱਟਵਰਕ ਹੈ ਅਤੇ ਅਸੀਂ ਇਸ ਖੇਤਰ ਲਈ ਭਾਰਤ ਨਾਲ ਸਹਿਯੋਗ ਹੋਰ ਵੀ ਵਧਾਉਣਾ ਚਾਹੁੰਦੇ ਹਾਂ। ਸਾਡੇ ਕੋਲ ਖੇਤੀਬਾੜੀ ਅਤੇ ਸਿੰਜਾਈ ਲਈ ਨਵੀਆਂ ਤਕਨੀਕਾਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button