InternationalTop News
Canada ’ਚ ਨਸ਼ਿਆਂ ਦਾ ਬਦਲਿਆ ਰੁਝਾਨ: ਰੋਜ਼ਾਨਾ ਭੰਗ ਵਰਤਣ ਵਾਲਿਆਂ ਦੀ ਗਿਣਤੀ ਸ਼ਰਾਬ ਪੀਣ ਵਾਲਿਆਂ ਤੋਂ ਵਧ

ਕੈਨੇਡਾ ਵਿੱਚ ਨਸ਼ਿਆਂ ਦੀ ਵਰਤੋਂ ਦੇ ਰੁਝਾਨਾਂ ਵਿੱਚ ਇੱਕ ਵੱਡਾ ਅਤੇ ਚਿੰਤਾਜਨਕ ਬਦਲਾਅ ਸਾਹਮਣੇ ਆਇਆ ਹੈ। ‘ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ’ (CMAJ) ਵਿੱਚ ਛਪੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਵਿੱਚ ਰੋਜ਼ਾਨਾ ਭੰਗ (ਕੈਨਾਬਿਸ) ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਹੁਣ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਤੋਂ ਵੱਧ ਗਈ ਹੈ। ਇਹ ਬਦਲਾਅ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਦੇਖਿਆ ਗਿਆ ਹੈ, ਜਿੱਥੇ ਸ਼ਰਾਬ ਦੀ ਥਾਂ ਕੈਨਾਬਿਸ ਨੇ ਲੈ ਲਈ ਹੈ।
ਅੰਕੜਿਆਂ ਅਨੁਸਾਰ, ਕੈਨੇਡਾ ਦੀ ਲਗਪਗ 5.7 ਫ਼ੀਸਦੀ ਆਬਾਦੀ, ਯਾਨੀ ਕਰੀਬ 18.1 ਲੱਖ ਲੋਕ, ਰੋਜ਼ਾਨਾ ਕੈਨਾਬਿਸ ਦੀ ਵਰਤੋਂ ਕਰ ਰਹੇ ਹਨ, ਜਦਕਿ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਦਰ ਘਟ ਕੇ 5.2 ਫ਼ੀਸਦੀ ਰਹਿ ਗਈ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਵਿੱਚ ਇਹ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਖ਼ਾਸ ਕਰਕੇ 25 ਤੋਂ 34 ਸਾਲ ਦੇ ਪੁਰਸ਼ਾਂ ਵਿੱਚ ਲਗਪਗ 11 ਫ਼ੀਸਦੀ ਲੋਕ ਰੋਜ਼ਾਨਾ ਭੰਗ ਦੀ ਵਰਤੋਂ ਕਰ ਰਹੇ ਹਨ, ਜਦਕਿ ਇਸੇ ਉਮਰ ਦੇ ਸਿਰਫ਼ 2.9 ਫ਼ੀਸਦੀ ਲੋਕ ਰੋਜ਼ਾਨਾ ਸ਼ਰਾਬ ਪੀਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




