InternationalTop News

ਯੂਕਰੇਨ ਦੀ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਹੇ ਇੱਕ ਮਾਲਵਾਹਕ ਕਾਰਗੋ ਜਹਾਜ਼ ‘ਤੇ ਰੂਸੀ ਕਰੂਜ਼ ਮਿਜ਼ਾਈਲ ਨਾਲ ਹੋਏ ਭਿਆਨਕ ਹਮਲੇ ਵਿੱਚ ਚਾਰ ਭਾਰਤੀ ਮਲਾਹਾਂ ਸਮੇਤ ਕੁੱਲ 10 ਲੋਕਾਂ ਦੀ ਮੌਤ

ਯੂਕਰੇਨ ਦੀ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਹੇ ਇੱਕ ਮਾਲਵਾਹਕ ਕਾਰਗੋ ਜਹਾਜ਼ ‘ਤੇ ਰੂਸੀ ਕਰੂਜ਼ ਮਿਜ਼ਾਈਲ ਨਾਲ ਹੋਏ ਭਿਆਨਕ ਹਮਲੇ ਵਿੱਚ ਚਾਰ ਭਾਰਤੀ ਮਲਾਹਾਂ ਸਮੇਤ ਕੁੱਲ 10 ਲੋਕਾਂ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਇੱਕ ਹੋਰ ਭਾਰਤੀ ਮਲਾਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।’ਐਮਵੀ ਗੋਲਡਨ ਲੀਓ’ ਜਹਾਜ਼ ਨੂੰ ਬਣਾਇਆ ਨਿਸ਼ਾਨਾਯੂਕਰੇਨੀ ਜਲ ਸੈਨਾ ਅਨੁਸਾਰ 19 ਜੁਲਾਈ ਦੀ ਸ਼ਾਮ ਨੂੰ ‘ਐਮਵੀ ਗੋਲਡਨ ਲੀਓ’ ਨਾਮਕ ਕਾਰਗੋ ਜਹਾਜ਼ ਜਿਵੇਂ ਹੀ ਓਡੇਸਾ ਬੰਦਰਗਾਹ ਤੋਂ ਮੱਕਾ ਵੱਲ ਰਵਾਨਾ ਹੋਇਆ, ਤਾਂ ਰੂਸ ਵੱਲੋਂ ਉਸ ‘ਤੇ ਤਿੰਨ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ।
ਜਹਾਜ਼ ਦੀ ਮਲਕੀਅਤ: ਇਹ ਜਹਾਜ਼ ਗਿਨੀ-ਬਿਸਾਉ ਦੇ ਝੰਡੇ ਹੇਠ ਚੱਲ ਰਿਹਾ ਸੀ, ਪਰ ਇਸ ਦੀ ਮਲਕੀਅਤ ਮੁੰਬਈ ਸਥਿਤ ਓਸ਼ੀਅਨ ਗ੍ਰੇਸ ਸ਼ਿਪਿੰਗ ਲਿਮਟਿਡ ਕੋਲ ਹੈ।ਚਾਲਕ ਦਲ: ਜਹਾਜ਼ ‘ਤੇ ਕੁੱਲ 17 ਕਰੂਜ਼ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀਆਂ ਤੋਂ ਇਲਾਵਾ ਜ਼ਿਆਦਾਤਰ ਸੀਰੀਆਈ ਮਲਾਹ ਸਨ।ਬਚਾਅ ਕਾਰਜ: ਰਾਤ ਭਰ ਚੱਲੇ ਖੋਜ ਅਤੇ ਬਚਾਅ ਕਾਰਜ ਦੌਰਾਨ 8 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 9 ਚਾਲਕ ਦਲ ਦੇ ਮੈਂਬਰਾਂ ਅਤੇ 1 ਸਮੁੰਦਰੀ ਪਾਇਲਟ ਦੀ ਮੌਤ ਹੋ ਗਈ।ਭਾਰਤ ਸਰਕਾਰ ਦਾ ਸਖ਼ਤ ਵਿਰੋਧਵਿਦੇਸ਼ ਮੰਤਰਾਲੇ ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਵਪਾਰਕ ਜਹਾਜ਼ਾਂ  ਨੂੰ ਨਿਸ਼ਾਨਾ ਬਣਾਉਣਾ ਅਤੇ ਨਿਰਦੋਸ਼ ਮਲਾਹਾਂ ਦੀ ਜਾਨ ਖ਼ਤਰੇ ਵਿੱਚ ਪਾਉਣਾ ਬਿਲਕੁਲ ਅਸਵੀਕਾਰਨਯੋਗ ਹੈ। ਅੰਤਰਰਾਸ਼ਟਰੀ ਸਮੁੰਦਰੀ ਵਪਾਰ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਵਿੱਚ ਅਜਿਹਾ ਵਿਘਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਯੂਕਰੇਨ ਵਿੱਚ ਭਾਰਤੀ ਮਿਸ਼ਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਜ਼ਖ਼ਮੀ ਭਾਰਤੀ ਮਲਾਹ ਨੂੰ ਹਰ ਸੰਭਵ ਮੈਡੀਕਲ ਸਹਾਇਤਾ ਪ੍ਰਦਾਨ ਕਰਵਾ ਰਿਹਾ ਹੈ।ਖੇਤਰ ਵਿੱਚ ਵਧਿਆ ਤਣਾਅਓਡੇਸਾ ਦੇ ਗਵਰਨਰ ਅਨੁਸਾਰ ਇਸ ਮਹੀਨੇ ਰੂਸੀ ਹਵਾਈ ਹਮਲਿਆਂ ਵਿੱਚ ਹੁਣ ਤੱਕ 28 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ, ਰੂਸ ਦੇ ਬੇਲਗੋਰੋਡ ਖੇਤਰ ਵਿੱਚ ਯੂਕਰੇਨੀ ਡਰੋਨ ਹਮਲੇ ਵਿੱਚ ਇੱਕ ਬੱਚੇ ਸਮੇਤ 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵਾਂ ਦੇਸ਼ਾਂ ਵਿਚਾਲੇ ਹਾਲੀਆ ਹਫ਼ਤਿਆਂ ਵਿੱਚ ਇੱਕ-ਦੂਜੇ ‘ਤੇ ਹਮਲੇ ਬਹੁਤ ਤੇਜ਼ ਹੋ ਗਏ ਹਨ।”,
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button