InternationalTop News
ਜਾਸੂਸੀ ਵਿਵਾਦ ਵਿਚਾਲੇ ਮੈਗਾਸਪੀਡ ਦੀ ਸਫ਼ਾਈ, ਕਿਹਾ-2025 ’ਚ ਹੀ ਕੰਪਨੀ ਛੱਡ ਚੁੱਕੀ ਹੈ ਐਲਿਸ ਹੁਆਂਗ

ਐਨਵੀਡੀਆ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਜੇਨਸੇਨ ਹੁਆਂਗ ਤੇ ਕਥਿਤ ਚੀਨੀ ਜਾਸੂਸ ਐਲਿਸ ਹੁਆਂਗ ਵਿਚਾਲੇ ਸਬੰਧਾਂ ਨੂੰ ਲੈ ਕੇ ਉੱਠੇ ਸਵਾਲਾਂ ਦਰਮਿਆਨ ਸਿੰਗਾਪੁਰ ਦੀ ਕਲਾਊਡ ਕੰਪਿਊਟਿੰਗ ਕੰਪਨੀ ਮੈਗਾਸਪੀਡ ਨੇ ਐਤਵਾਰ ਨੂੰ ਸਫ਼ਾਈ ਦਿੱਤੀ। ਕੰਪਨੀ ਨੇ ਕਿਹਾ ਕਿ ਐਲਿਸ ਹੁਆਂਗ ਨੇ 30 ਅਗਸਤ, 2025 ਨੂੰ ਰਸਮੀ ਤੌਰ ’ਤੇ ਕੰਪਨੀ ਛੱਡ ਦਿੱਤੀ ਸੀ ਤੇ ਹੁਣ ਉਸ ਦਾ ਕੰਪਨੀ ਨਾਲ ਕੋਈ ਸਬੰਧ ਨਹੀਂ ਹੈ। ਐਲਿਸ ਕਾਰਨ ਮੈਗਾਸਪੀਡ ਵੀ ਅਮਰੀਕੀ ਕੌਮੀ ਸੁਰੱਖਿਆ ਅਧਿਕਾਰੀਆਂ ਦੀ ਜਾਂਚ ਦੇ ਘੇਰੇ ’ਚ ਹੈ।
ਰਾਇਟਰ ਮੁਤਾਬਕ, ਕੰਪਨੀ ਨੇ ਕਿਹਾ ਕਿ ਉਹ ਐਲਿਸ ਦੇ ਨਿੱਜੀ ਮਾਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕਰਦੀ। ਇਸ ਨੇ ਹਾਲ ਹੀ ’ਚ ਮੀਡੀਆ ਰਿਪੋਰਟਾਂ ’ਚ ਆਪਣੇ ਕਾਰੋਬਾਰ, ਸਪਲਾਈ ਚੇਨ ਤੇ ਵਿਸ਼ਵ ਪੱਧਰੀ ਕੰਮਕਾਜ ਬਾਰੇ ਕੀਤੇ ਗਏ ਦਾਅਵਿਆਂ ਨੂੰ ਵੀ ਰੱਦ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਪ੍ਰਮਾਣਿਤ ਸਬੂਤ ਨਹੀਂ ਹਨ।
ਕੰਪਨੀ ਨੇ ਕਿਹਾ ਕਿ ਉਹ ਕਾਨੂੰਨੀ ਤੇ ਨਿਯਮਾਂ ਮੁਤਾਬਕ ਕਾਰੋਬਾਰ ਕਰਦੀ ਹੈ। ਵਿਆਪਕ ਅੰਦਰੂਨੀ ਸਮੀਖਿਆ ਲਈ ਉਸ ਨੇ ਬਾਹਰੀ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕੀਤੇ ਹਨ। ਮੈਗਾਸਪੀਡ ਮੁਤਾਬਕ, ਉਸ ਦੇ ਕੰਮਕਾਜ ਤੇ ਸਪਲਾਈ ਚੇਨ ਵਿਚ ਅਜਿਹੇ ਸੁਰੱਖਿਆ ਉਪਾਅ ਹਨ, ਜਿਨ੍ਹਾਂ ਦਾ ਮਕਸਦ ਅਮਰੀਕੀ ਬਰਾਮਦ ਕੰਟਰੋਲ ਕਾਨੂੰਨਾਂ ਸਮੇਤ ਸਾਰੇ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ।
ਰਾਇਟਰ ਮੁਤਾਬਕ, ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਐਤਵਾਰ ਨੂੰ ਕਿਹਾ ਕਿ ਐਨਵੀਡੀਆ ਨੂੰ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਚੁਣਨ ਲਈ ਕੰਪਨੀ ਤੋਂ ਬਾਹਰ ਵੀ ਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਫਾਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਪਨੀ ਦੇ ਅੰਦਰ ਬਣੇ ਹਾਲਾਤ ਨੂੰ ਦੇਖਦਿਆਂ ਵੱਡੇ ਬਦਲਾਅ ਦੀ ਲੋੜ ਹੈ। ਬੇਸੈਂਟ ਨੇ ਐਨਵੀਡੀਆ ਦੇ ਬੋਰਡ ਤੇ ਬਾਹਰੀ ਕਾਨੂੰਨੀ ਸਲਾਹਕਾਰਾਂ ਨੂੰ ਅਗਲੇ 10 ਦਿਨਾਂ ’ਚ ਬਰਾਮਦ ਪਾਬੰਦੀਆਂ ਦੀ ਪਾਲਣਾ ਤੇ ਕੰਪਨੀ ਦੇ ਕੰਮਕਾਜੀ ਸੱਭਿਆਚਾਰ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.