Breaking NewsD5 specialEntertainmentNewsTop News

ਰਾਜ ਕੁੰਦਰਾ ਦੇ ਨਾਲ ਸ਼ਿਲਪਾ ਸ਼ੈੱਟੀ ਦੀਆਂ ਵੀ ਵਧੀਆਂ ਮੁਸ਼ਕਿਲਾਂ, SEBI ਨੇ ਲਗਾਇਆ 3 ਲੱਖ ਦਾ ਜ਼ੁਰਮਾਨਾ

ਮੁੰਬਈ : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨੈਸਮੈਨ ਰਾਜ ਕੁੰਦਰਾ ਪੋਰਨੋਗ੍ਰਾਫ਼ੀ ਮਾਮਲੇ ‘ਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਨ। ਰਾਜ ਕੁੰਦਰਾ ਦੇ ਨਾਲ – ਨਾਲ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵੀ ਵੱਧਦੀਆਂ ਜਾ ਰਹੀਆਂ ਹਨ। ਖਬਰਾਂ ਮੁਤਾਬਕ ਰਾਜ ਕੁੰਦਰਾ, ਸ਼ਿਲਪਾ ਦੇ ਨਾਲ ਉਨ੍ਹਾਂ ਦੀ ਕੰਪਨੀ ਵਿਆਨ ਇੰਡਸਟਰੀਜ਼ ‘ਤੇ ਇਨਸਾਈਡਰ ਟਰੇਡਿੰਗ ਨਿਯਮਾਂ ਦੀ ਉਲੰਘਣਾ ਕਰਨ ‘ਤੇ SEBI (Securities and Exchange Board of India) ਨੇ 3 ਲੱਖ ਦਾ ਜ਼ੁਰਮਾਨਾ ਲਗਾਇਆ ਹੈ।

🔴LIVE|ਦਿੱਲੀ ‘ਚ ਪਾਰਲੀਮੈਂਟ ਨੂੰ ਸਿੱਧੇ ਹੋਏ ਕਿਸਾਨ! ਇੱਧਰ ਜਥੇਬੰਦੀਆਂ ਨੇ ਘੇਰਲਿਆ ਮੁੱਖ ਮੰਤਰੀ , ਕਰਤਾ ਸ਼ਹਿਰ ਜਾਮ…

ਰਾਜ ਕੁੰਦਰਾ ਦੀ ਜ਼ਮਾਨਤ ਮੰਗ ਖਾਰਿਜ
ਦੱਸ ਦਈਏ ਕਿ ਮੁੰਬਈ ਦੀ ਇੱਕ ਅਦਾਲਤ ਨੇ ਕਥਿਤ ਤੌਰ ‘ਤੇ ਪੋਰਨੋਗ੍ਰਾਫ਼ਕਿ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ ਦੇ  ਜ਼ਰੀਏ ਪ੍ਰਸਾਰਿਤ ਕਰਨ ਦੇ ਮਾਮਲੇ ‘ਚ ਰਾਜ ਕੁੰਦਰਾ ਦੀ ਜ਼ਮਾਨਤ ਮੰਗ ਬੁੱਧਵਾਰ ਨੂੰ ਖਾਰਿਜ ਕਰ ਦਿੱਤੀ ਸੀ। ਯਾਦ ਹੋਵੇ ਕਿ ਕੁੰਦਰਾ ਨੂੰ ਮੁੰਬਈ ਪੁਲਿਸ ਦੀ ਕਰਾਇਮ ਬ੍ਰਾਂਚ ਨੇ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਤੋਂ ਰਾਜ ਕੁੰਦਰਾ ਜੇਲ੍ਹ ਦੀ ਹਵਾ ਖਾ ਰਹੇ ਹਨ। ਫਿਲਹਾਲ ਉਨ੍ਹਾਂ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ‘ਚ ਭੇਜਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button