
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਲਈ ਅਤੇ ਗੁਰਦੁਆਰਾ ਕਤਾਰਪੁਰ ਸਾਹਿਬ ਦੇ ਲਾਂਘੇ ਨੂੰ ਤੁਰੰਤ ਖੋਲਣ ਵਾਸਤੇ ਸਮੁੱਚੀਆਂ ਸੰਗਤਾਂ ਨੂੰ 20 ਨਵੰਬਰ 2026 ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਪਹੁੰਚਣ ਦੀ ਅਪੀਲ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਵਾਸਤੇ ਸਾਰਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਕਾਫੀ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੀ ਹੈ। ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਸੀ ਤੇ ਉਸ ਸਮੇਂ 2019 ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਆਪਣੀ ਸਰਕਾਰ ਅਤੇ ਪਾਕਿਸਤਾਨੀ ਸਰਕਾਰ ਵੱਲੋਂ ਲਿਆ ਗਿਆ ਸੀ। ਲਾਂਘੇ ਦੇ ਖੁੱਲਣ ਦੇ ਨਾਲ ਦੋਵੇਂ ਦੇਸ਼ਾਂ ਦੇ ਦਰਮਿਆਨ ਸਦਭਾਵਨਾ ਅਤੇ ਸਾਂਝ ਦੇ ਨਾਲ ਲੋਕਾਂ ਦਾ ਆਪਸੀ ਮਿਲ ਵਰਤਣ ਬਹੁਤ ਮਜਬੂਤ ਹੋਇਆ ਸੀ। ਸਿੱਖ ਪੰਥ ਲਈ ਅਤੇ ਗੁਰੂ ਕੀਆਂ ਸੰਗਤਾਂ ਲਈ ਇਸ ਨੂੰ ਬੜਾ ਸ਼ੁਭ ਸਮਝਿਆ ਗਿਆ ਸੀ ਅਤੇ ਜਿਨਾਂ ਜਿਨਾਂ ਸੰਸਥਾਵਾਂ ਨੇ ਅਤੇ ਵਿਅਕਤੀ ਨੇ ਇਸ ਲਾਂਘੇ ਨੂੰ ਖੋਲਣ ਵਿੱਚ ਆਪਣਾ ਯੋਗਦਾਨ ਪਾਇਆ ਸੀ ਉਨਾਂ ਦੀ ਹਰ ਪਾਸੇ ਤੋਂ ਸਲਾਗਾ ਹੋਈ। ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਸਾਥੀਆਂ ਅਤੇ ਪੰਥ ਹਿਤੈਸ਼ੀਆਂ ਦੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਅਬਦਲਾਸ਼ੀ ਸੰਸਥਾ ਬਣਾਈ ਸੀ ਜਿਸ ਸੰਸਥਾ ਵੱਲੋਂ ਸਾਰੇ ਹੀ ਪੰਥ ਦੇ ਪੈਰੋਕਾਰਾਂ ਨੂੰ ਨਾਲ ਲੈ ਕੇ 2001 ਤੋਂ ਲਗਾਤਾਰ ਹਰ ਮਹੀਨੇ ਅਰਦਾਸ ਕੀਤੀ ਜਾਂਦੀ ਰਹੀ।
ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਸੰਸਥਾ ਦੇ ਸਾਥੀਆਂ ਦੇ ਨਾਲ ਪਾਕਿਸਤਾਨ ਜਾ ਕੇ ਵੀ ਜਥਿਆਂ ਸਮੇਤ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਉੱਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਸੇਵਾਵਾਂ ਵੀ ਕੀਤੀਆਂ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਮਦਦ ਦੇ ਨਾਲ ਆਪਣਾ ਯੋਗਦਾਨ ਪਾਇਆ। ਇਸ ਦੇ ਨਾਲ ਨਾਲ ਉਹਨਾਂ ਨੇ ਪਾਕਿਸਤਾਨ ਸਰਕਾਰ ਉੱਪਰ ਵੀ ਇਸ ਗੱਲ ਨੂੰ ਮਹੱਤਵਪੂਰਨ ਤਰੀਕੇ ਦੇ ਨਾਲ ਧਿਆਨ ਵਿੱਚ ਲਿਆਂਦਾ ਕੀ ਇਸ ਲਾਂਘੇ ਦੇ ਖੁੱਲਣ ਨਾਲ ਜਿੱਥੇ ਸਿੱਖ ਕੌਮ ਅਤੇ ਗੁਰੂ ਦੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਅਸਥਾਨ ਤੇ ਆ ਕੇ ਬਿਨਾਂ ਵੀਜ਼ੇ ਤੋਂ ਦਰਸ਼ਨ ਕਰ ਸਕਣਗੀਆਂ ਉੱਥੇ ਦੋਨਾਂ ਦੇਸ਼ਾਂ ਦੇ ਦਰਮਿਆਨ ਏਕ ਬਹੁਤ ਵੱਡਾ ਮੀਲ ਪੱਥਰ ਸਥਾਪਿਤ ਹੋਵੇਗਾ। ਲਾਂਘਾ ਖੁੱਲਣ ਤੋਂ ਬਾਅਦ ਸਮੁੱਚੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਸੀ ਅਤੇ ਸੰਗਤ ਬੜੀ ਸ਼ਰਧਾ ਸਤਿਕਾਰ ਦੇ ਨਾਲ ਉਸ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਰਹੀ।
ਹੁਣ ਜਦੋਂ ਕਸ਼ਮੀਰ ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਇਸ ਲਾਂਘੇ ਨੂੰ ਆਪਣੀ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ ਸੀ, ਉਸ ਤੋਂ ਬਾਅਦ ਜਿਵੇਂ ਜਿਵੇਂ ਪਾਕਿਸਤਾਨ ਦੇ ਨਾਲ ਹਾਲਾਤਾਂ ਵਿੱਚ ਸੁਧਾਰ ਹੋਇਆ ਜਾਂ ਬਾਰਡਰ ਤੇ ਸ਼ਾਂਤੀ ਕਾਇਮ ਹੋ ਗਈ ਤਾਂ ਸੰਗਤਾਂ ਫੇਰ ਦੁਬਾਰਾ ਤੋਂ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦੀਆਂ ਰਹੀਆਂ ਕੀ ਇਸ ਲਾਂਘੇ ਨੂੰ ਹੁਣ ਦੁਬਾਰਾ ਬਿਨਾਂ ਦੇਰੀ ਤੋਂ ਖੋਲਣਾ ਚਾਹੀਦਾ ਹੈ। ਇਸ ਵਿੱਚ ਇੱਕ ਵਾਰ ਫੇਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਅਬਿਲਾਸ਼ੀ ਸੰਸਥਾ ਦੇ ਸੇਵਾਦਾਰਾਂ ਵੱਲੋਂ ਕਾਫੀ ਮਹੀਨਿਆਂ ਤੋਂ ਮੱਸਿਆ ਦੇ ਪਵਿੱਤਰ ਦਿਹਾੜੇ ਤੇ ਡੇਰਾ ਬਾਬਾ ਨਾਨਕ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਨਮੁਖ ਖੜੇ ਹੋ ਕੇ ਅਰਦਾਸ ਸ਼ੁਰੂ ਕੀਤੀ। ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਤੇ ਵਡਾਲਾ ਸਾਹਿਬ ਦੀ ਸੰਸਥਾ ਦੇ ਸਾਥੀਆਂ ਵੱਲੋਂ ਬੜੇ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਿਨਾਂ ਦੇਰੀ ਤੋਂ ਖੋਲਣਾ ਚਾਹੀਦਾ ਹੈ।
ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 20 ਨਵੰਬਰ 2026 ਨੂੰ ਦਿੱਲੀ ਵਿੱਚ ਜਾ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਦੇਸ਼ ਦੀ ਪਾਰਲੀਮੈਂਟ ਤੱਕ ਮਾਰਚ ਕੱਢਿਆ ਜਾਣਾ ਹੈ ਜਿਸ ਵਿੱਚ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਉਹ ਸੰਬੰਧ ਵਿੱਚ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਜਾਣੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਫੌਰੀ ਤੌਰ ਤੇ ਕੀਤਾ ਜਾਵੇ। ਇਸ ਦੇ ਨਾਲ ਅਸੀਂ ਪੰਥਕ ਮਸਲਿਆਂ ਨੂੰ ਲੈ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦੀ ਵੀ ਮੰਗ ਕਰਾਂਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਕੇਂਦਰ ਸਰਕਾਰ ਤੇ ਜ਼ੋਰ ਪਾਇਆ ਜਾਵੇਗਾ।
ਇਸ ਸੰਬੰਧ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਪੰਥ ਦੇ ਸਮੂਹ ਹਤਿਆਸ਼ੀਆਂ ਨੂੰ, ਪੰਥ ਦੀਆਂ ਮਹਾਨ ਸ਼ਖਸੀਅਤਾਂ ਨੂੰ ਅਤੇ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ 20 ਨਵੰਬਰ 2026 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚਣ ਅਤੇ ਇਸ ਰੋਸ ਮਾਰਚ ਵਿੱਚ ਆਪਣੀ ਹਾਜ਼ਰੀ ਲਾ ਕੇ ਪੰਥ ਅਤੇ ਪੰਜਾਬ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਜ਼ੋਰ ਦੇ ਨਾਲ ਉਠਾਇਆ ਜਾਵੇ।
ਅਸੀਂ ਬਤੌਰ ਪੰਥਕ ਸੇਵਾਦਾਰ ਹੁੰਦੇ ਹੋਏ ਅਤੇ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਕਰਦੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਜਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸਵੇਰੇ ਜਾਂਦੇ ਹਨ ਉਨਾਂ ਦੀਆਂ ਸ਼ਰਤਾਂ ਨੂੰ ਹੋਰ ਨਰਮ ਕੀਤਾ ਜਾਵੇ ਅਤੇ ਉਹਨਾਂ ਜਥਿਆਂ ਨੂੰ ਰਾਤ ਦੇ ਰਹਿਣ ਵਾਸਤੇ ਵੀ ਆਗਿਆ ਦਿੱਤੀ ਜਾਵੇ। ਇਸ ਦੀ ਵੀ ਮੰਗ ਅਤੇ ਭਾਵਨਾ ਸੰਗਤਾਂ ਵਿੱਚ ਪਾਈ ਜਾਂਦੀ ਹੈ ਕਰਕੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣ ਦੇ ਨਾਲ ਸੰਗਤ ਕੋਲ ਸਮਾਂ ਬਹੁਤ ਥੋੜਾ ਮਿਲਦਾ ਹੈ ਜਿਸ ਕਰਕੇ ਰਾਤ ਦੇ ਠਹਿਰਨ ਦਾ ਵੀ ਪ੍ਰਬੰਧ ਦੋਵੇਂ ਸਰਕਾਰਾਂ ਕਰ ਸਕਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਉੱਥੇ ਰੋਜ਼ਾਨਾ ਕੀਰਤਨ ਵਾਸਤੇ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ ਚਾਹੀਦਾ ਹੈ।
ਹੁਣ ਜਦੋਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਵੀ ਬਹੁਤ ਨਜ਼ਦੀਕ ਆ ਗਈਆਂ ਨੇ ਇਸ ਕਰਕੇ ਕੇਂਦਰ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੋਰ ਜਿਹੜੇ ਪੰਜਾਬ ਦੇ ਮਸਲੇ ਨੇ ਜਿਵੇਂ ਕਿ ਕਿਸਾਨਾਂ ਦੀਆਂ ਮੰਗਾਂ, ਪੰਜਾਬ ਦੇ ਪਾਣੀਆਂ ਦੀ ਗੱਲ, ਚੰਡੀਗੜ੍ਹ ਸਾਡੀ ਰਾਜਧਾਨੀ ਦੇ ਸਬੰਧ ਵਿੱਚ ਫੈਸਲਾ ਲੈਣਾ, ਪੰਜਾਬ ਦੀਆਂ ਸੰਸਥਾਵਾਂ ਵਿੱਚ ਬਿਨਾਂ ਵਜਾਂ ਤੋਂ ਦਖਲ ਦੇਣਾ ਆਦਿ ਹੋਰ ਵੀ ਬੜੇ ਪੰਜਾਬ ਦੇ ਮਸਲੇ ਨੇ ਜਿਨਾਂ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕ ਵਿੱਚ ਫੈਸਲਾ ਲੈਣਾ ਚਾਹੀਦਾ ਹੈ। ਅਸੀਂ ਆਸ ਕਰਦੇ ਹਾਂ ਕਿ ਪਹਿਲਾਂ ਹੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਬਹੁਤ ਦੇਰ ਹੋ ਚੁੱਕੀ ਹੈ ਅਤੇ ਹੁਣ ਕੇਂਦਰ ਸਰਕਾਰ ਕੋਲੋਂ ਬੜਾ ਸੁਨਹਿਰੀ ਸਮਾਂ ਹੈ। ਪੰਜਾਬ ਦੇ ਲੋਕ ਬੜੀ ਉਤਸੁਕਤਾ ਨਾਲ ਆਪਣੇ ਹੱਕਾਂ ਦੀ ਪੂਰਤੀ ਵਾਸਤੇ ਉਡੀਕ ਕਰ ਰਹੇ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




