Breaking NewsD5 specialIndiaNewsPunjabTop News

ਜਾਖੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਦੇ ਮੂਡ ‘ਚ ਭਾਜਪਾ

ਚੰਡੀਗੜ੍ਹ/ਨਵੀਂ ਦਿੱਲੀ : ਹਫ਼ਤਾ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਚੱਲ ਰਹੀ ਦੁਚਿੱਤੀ ਆਖ਼ਿਰ ਬੀਤੇ ਦਿਨ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਨਾਲ ਖ਼ਤਮ ਹੋ ਗਈ। ਅਟਕਲਾਂ ਜਾਰੀ ਸਨ ਕਿ ਉਹ ਭਾਜਪਾ ਵਿਚ ਜਾਣਗੇ ਜਾਂ ਆਮ ਆਦਮੀ ਪਾਰਟੀ ’ਚ, ਕਿਉਂਕਿ ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਹੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸੱਦਾ ਮਿਲਿਆ ਸੀ।

ਸੁਪਰੀਮ ਕੋਰਟ ਦਾ ਸਿੱਧੂ ਨੂੰ ਹੋਰ ਵੱਡਾ ਝਟਕਾ! ਗ੍ਰਿਫਤਾਰ ਕਰਨ ਜਾਊ ਪੁਲਿਸ? D5 Channel Punjabi

ਜਾਖੜ ਪਰਿਵਾਰ ਦਾ ਰਾਜਸਥਾਨ ਅਤੇ ਪੰਜਾਬ ਦੇ ਮਾਲਵੇ ਵਿਚ ਕਾਫ਼ੀ ਆਧਾਰ ਰਿਹਾ ਹੈ। ਭਾਜਪਾ ਉਨ੍ਹਾਂ ਨੂੰ ਪੰਜਾਬ ਵਿਚ ਕੋਈ ਜ਼ਿੰਮਾ ਸੌਂਪ ਸਕਦੀ ਹੈ, ਤਾਂ ਕਿ ਉਨ੍ਹਾਂ ਦੇ ਨਿਰਵਿਵਾਦ ਅਤੇ ਬੇਦਾਗ ਅਕਸ ਦਾ ਲਾਹਾ ਲਿਆ ਜਾ ਸਕੇ। ਸੁਨੀਲ ਜਾਖੜ ਅਗਲੇ ਕੁਝ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਹ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਗਤ ਪ੍ਰਕਾਸ਼ ਨੱਢਾ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ।

ਜਾਖੜ ’ਤੇ ਗਰਮ ਹੋਇਆ ਵੱਡਾ ਕਾਂਗਰਸੀ ਲੀਡਰ! ਕਿਹਾ, ਜਾਖੜ ਤੇ ਸਿੱਧੂ ਨੇ ਮਾਂਝੀ ਕਾਂਗਰਸ! ਖੋਲ੍ਹੇ ਸਾਰੇ ਪੁਰਾਣੇ ਭੇਤ!

ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ 2019 ਵਿਚ ਕਰਤਾਰਪੁਰ ਲਾਂਘਾ ਖੋਲ੍ਹਣ ਮੌਕੇ ਡੇਰਾ ਬਾਬਾ ਨਾਨਕ ਵਿਚ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਕਿਹਾ ਸੀ ਕਿ ਦਿੱਲੀ ਆਉਂਦੇ ਹੋ ਤਾਂ ਕਦੇ ਮਿਲਿਆ ਵੀ ਕਰੋ। ਮੋਦੀ ਦੇ ਇਸ ਸੱਦੇ ਤੋਂ ਸਾਫ਼ ਸੀ ਕਿ ਜਾਖੜ ਲਈ ਉਨ੍ਹਾਂ ਦੇ ਮਨ ਵਿਚ ਰਾਜਨੀਤੀ ਤੋਂ ਉੱਪਰ ਉੱਠਕੇ ਜਗ੍ਹਾ ਹੈ। ਇਸਦੇ ਬਾਵੂਜਦ ਉਹ ਕਦੇ ਮੋਦੀ ਨੂੰ ਮਿਲਣ ਨਹੀਂ ਗਏ ਪਰ ਹੁਣ ਢਾਈ ਸਾਲ ਬਾਅਦ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਜਾਣਗੇ।

ਨਵਜੋਤ ਸਿੱਧੂ ਨਾਲ ਜੁੜੀ ਵੱਡੀ ਖ਼ਬਰ! ਜੇਲ੍ਹ ਜਾਣਾ ਹੋਇਆ ਪੱਕਾ! ਮਜੀਠੀਆ ਨਾਲ ਲਗਾਇਆ ਸਿੱਧੂ ਦਾ ਬਿਸਤਰਾ ?

ਸੂਤਰਾਂ ਦੀ ਮੰਨੀਏ ਤਾਂ ਜਾਖੜ ਹੁਣ ਚੋਣਾਵੀ ਰਾਜਨੀਤੀ ਤੋਂ ਦੂਰ ਰਹਿਣਗੇ ਪਰ ਭਾਜਪਾ ਉਨ੍ਹਾਂ ਨੂੰ ਕੋਈ ਵੱਡੀ ਭੂਮਿਕਾ ਦੇਣ ਦੀ ਤਿਆਰੀ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਨ੍ਹਾਂ ਨੂੰ ਰਾਜ ਸਭਾ ਭੇਜ ਕੇ ਪੰਜਾਬ ਵਿਚ ਵੀ ਜ਼ਿੰਮੇਵਾਰੀ ਸੌਂਪ ਸਕਦੀ ਹੈ ਤਾਂ ਕਿ ਸੰਗਠਨ ਦੇ ਕੰਮ ਵਿਚ ਉਨ੍ਹਾਂ ਦੇ ਤਜਰਬੇ ਦਾ ਲਾਭ ਉਠਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button