InternationalTop News

ਯੂਕਰੇਨ ਦਾ ਪਾਵਰ ਗ੍ਰਿੱਡ ਠੱਪ, ਕੀਵ ‘ਚ 20 ਘੰਟਿਆਂ ਤੱਕ ਬਲੈਕਆਊਟ

ਲੱਖਾਂ ਯੂਕਰੇਨ ਵਾਸੀਆਂ ਲਈ ਰੂਸ ਨਾਲ ਚੱਲ ਰਹੀ ਜੰਗ ਵਿੱਚ ਜਿਊਂਦੇ ਰਹਿਣ ਦੀ ਲੜਾਈ ਹੁਣ ਆਪਣੇ ਘਰਾਂ ਦੇ ਅੰਦਰ ਹਨੇਰੇ ਅਤੇ ਕੜਾਕੇ ਦੀ ਠੰਢ ਵਿਚਕਾਰ ਲੜੀ ਜਾ ਰਹੀ ਹੈ। ਕੀਵ ਵਿੱਚ ਰੂਸੀ ਹਮਲਿਆਂ ਕਾਰਨ ਬਿਜਲੀ ਦੀ ਸਪਲਾਈ ਬੇਹੱਦ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਈ ਹੈ। ਪਰਿਵਾਰਾਂ ਨੂੰ ਅਗਲੀ ਬਿਜਲੀ ਕਟੌਤੀ ਤੋਂ ਪਹਿਲਾਂ ਖਾਣਾ ਬਣਾਉਣ, ਬੱਚਿਆਂ ਦਾ ਹੋਮਵਰਕ ਪੂਰਾ ਕਰਵਾਉਣ ਅਤੇ ਆਪਣੇ ਫੋਨ ਚਾਰਜ ਕਰਨ ਦੀ ਜਲਦੀ ਰਹਿੰਦੀ ਹੈ।
ਕੀਵ ਦੇ ਕੁਝ ਘਰਾਂ ਵਿੱਚ 20 ਘੰਟਿਆਂ ਤੱਕ ਬਿਜਲੀ ਕੱਟ ਰਹੀ ਹੈ ਅਤੇ ਕੁਝ ਇਲਾਕਿਆਂ ਵਿੱਚ ਤਾਂ ਦਿਨ ਦੇ ਸਿਰਫ਼ ਚਾਰ ਤੋਂ ਪੰਜ ਘੰਟੇ ਹੀ ਬਿਜਲੀ ਮਿਲ ਰਹੀ ਹੈ। ਬਿਜਲੀ ਨਾ ਹੋਣ ਕਾਰਨ ਹੀਟਿੰਗ, ਪਾਣੀ ਦੀ ਸਪਲਾਈ ਅਤੇ ਜਨਤਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ।
ਬੀਬੀਸੀ ਦੀ ਰਿਪੋਰਟ ਮੁਤਾਬਕ, ਕੀਵ ਦੀ ਇੱਕ ਇਮਾਰਤ ਦੀ ਸੱਤਵੀਂ ਮੰਜ਼ਿਲ ‘ਤੇ ਰਹਿਣ ਵਾਲੀ ਸਿੰਗਲ ਮਦਰ ਡਰੀਨਾ ਕੁਲਚਿਤਸਕਾ ਲਈ ਹਰ ਸ਼ਾਮ ਅਗਲੀ ਬਿਜਲੀ ਕਟੌਤੀ ਤੋਂ ਪਹਿਲਾਂ ਕੰਮ ਨਿਪਟਾਉਣ ਦੀ ਦੌੜ ਬਣ ਗਈ ਹੈ। ਉਨ੍ਹਾਂ ਦੇ 12 ਸਾਲਾ ਪੁੱਤਰ ਕਿਰਿਲ ਨੇ ਦੱਸਿਆ ਕਿ ਨਾ ਬਿਜਲੀ ਹੈ, ਨਾ ਹੀਟਿੰਗ ਅਤੇ ਨਾ ਹੀ ਮਨੋਰੰਜਨ ਦਾ ਕੋਈ ਸਾਧਨ। ਉਸ ਨੇ ਕਿਹਾ ਕਿ ਬਿਜਲੀ ਦੇ ਨਾਲ-ਨਾਲ ਖੁਸ਼ੀਆਂ ਵੀ ਜਿਵੇਂ ਖ਼ਤਮ ਹੋ ਗਈਆਂ ਹਨ।
ਬਿਜਲੀ ਜਾਣ ‘ਤੇ ਇਹ ਪਰਿਵਾਰ ਅਕਸਰ ਟਾਰਚ, LED ਮੋਮਬੱਤੀਆਂ ਅਤੇ ਬੋਰਡ ਗੇਮਾਂ ਦਾ ਸਹਾਰਾ ਲੈਂਦਾ ਹੈ ਪਰ ਜਿਹੜੇ ਬੱਚੇ ਪਹਿਲਾਂ ਹੀ ਇਹ ਖੇਡਾਂ ਕਈ ਵਾਰ ਖੇਡ ਚੁੱਕੇ ਹਨ, ਉਨ੍ਹਾਂ ਨੂੰ ਇਨ੍ਹਾਂ ਨਾਲ ਵੀ ਕੋਈ ਖ਼ਾਸ ਰਾਹਤ ਨਹੀਂ ਮਿਲਦੀ।
ਇਹ ਸੰਕਟ ਸਿਰਫ਼ ਘਰਾਂ ਤੱਕ ਸੀਮਤ ਨਹੀਂ ਹੈ। ਕੀਵ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ, ਜਿੱਥੇ ਬਿਜਲੀ ਦੀ ਕਮੀ ਕਾਰਨ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਵਾਰ ਟਰਾਲੀਬੱਸਾਂ ਵੀ ਪੂਰੀ ਤਰ੍ਹਾਂ ਰੁਕ ਗਈਆਂ ਹਨ।
ਹਾਲ ਹੀ ਦੇ ਹਫ਼ਤਿਆਂ ਵਿੱਚ ਪੂਰੇ ਯੂਕਰੇਨ ਵਿੱਚ ਲੱਖਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ ਕਿਉਂਕਿ ਰੂਸੀ ਹਮਲਿਆਂ ਕਾਰਨ ਊਰਜਾ ਸਹੂਲਤਾਂ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ।
ਬਿਜਲੀ ਕਟੌਤੀ ਦਾ ਇਹ ਦੌਰ ਪਿਛਲੀਆਂ ਸਰਦੀਆਂ ਦੇ ਮੁਕਾਬਲੇ ਜਲਦੀ ਸ਼ੁਰੂ ਹੋ ਗਿਆ ਹੈ ਅਤੇ ਲੰਬੇ ਸਮੇਂ ਤੱਕ ਚੱਲ ਰਿਹਾ ਹੈ। ਇਸ ਕਾਰਨ ਚਿੰਤਾ ਵਧ ਗਈ ਹੈ ਕਿ ਜਿਵੇਂ-ਜਿਵੇਂ ਤਾਪਮਾਨ ਹੋਰ ਡਿੱਗੇਗਾ, ਕੀ ਦੇਸ਼ ਆਪਣੀਆਂ ਜ਼ਰੂਰੀ ਸੇਵਾਵਾਂ ਨੂੰ ਚਾਲੂ ਰੱਖ ਸਕੇਗਾ?
ਯੂਕਰੇਨੀ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਜੇਕਰ ਦਿਨ ਵਿੱਚ ਘੱਟੋ-ਘੱਟ ਚਾਰ ਘੰਟੇ ਵੀ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ ਤਾਂ ਲੱਖਾਂ ਲੋਕਾਂ ਲਈ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ।
ਕੀਵ ਦੇ ਕੁਝ ਪਰਿਵਾਰ ਪਹਿਲਾਂ ਹੀ 20 ਘੰਟਿਆਂ ਤੱਕ ਬਿਜਲੀ ਕਟੌਤੀ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਲੋਕਾਂ ਨੂੰ ਬਿਜਲੀ ਦੀ ਅਨਿਸ਼ਚਿਤ ਸਪਲਾਈ ਦੇ ਹਿਸਾਬ ਨਾਲ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਕੰਮਕਾਜ ਬਦਲਣੇ ਪੈ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button