IndiaTop News

Indian Oil ਖਰੀਦੇਗੀ ਕੱਚੇ ਤੇਲ ਅਤੇ LPG ਦੀ ਢੋਆ-ਢੁਆਈ ਲਈ ਆਪਣੇ ਜਹਾਜ਼

ਜਨਤਕ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਹੁਣ ਕੱਚੇ ਤੇਲ ਅਤੇ ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਦੀ ਢੋਆ-ਢੁਆਈ ਲਈ ਆਪਣੇ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਅਤੇ ਹਰਮੁਜ਼ ਜਲਮਾਰਗ ਦੇ ਆਲੇ-ਦੁਆਲੇ ਜਹਾਜ਼ਾਂ ਦੀ ਆਵਾਜਾਈ ਵਿੱਚ ਵਿਘਨ ਕਾਰਨ ਮਾਲ-ਭਾੜੇ ਦੀਆਂ ਵਧਦੀਆਂ ਦਰਾਂ ਦੇ ਮੱਦੇਨਜ਼ਰ ਕੰਪਨੀ ਆਪਣੀ ਊਰਜਾ ਸਪਲਾਈ ਚੇਨ ’ਤੇ ਕੰਟਰੋਲ ਮਜ਼ਬੂਤ ਕਰਨਾ ਚਾਹੁੰਦੀ ਹੈ।ਆਈ.ਓ.ਸੀ. ਦੇ ਡਾਇਰੈਕਟਰ (ਵਿੱਤ) ਅਨੁਜ ਜੈਨ ਨੇ ਦੂਜੀ ਤਿਮਾਹੀ ਦੇ ਵਿੱਤੀ ਨਤੀਜਿਆਂ ਤੋਂ ਬਾਅਦ ਵਿਸ਼ਲੇਸ਼ਕਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਕੁਝ ਜਹਾਜ਼ਾਂ ਦੀ ਖਰੀਦ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਕਈ ਮਹੀਨੇ ਪਹਿਲਾਂ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਦੇਸ਼ ਦੀਆਂ ਤੇਲ ਕੰਪਨੀਆਂ ਲਈ ਜਹਾਜ਼ਰਾਨੀ ਖੇਤਰ ’ਤੇ ਵਧੇਰੇ ਧਿਆਨ ਦੇਣਾ ਜ਼ਰੂਰੀ ਹੋ ਗਿਆ ਹੈ। ਅਨੁਜ ਜੈਨ ਮੁਤਾਬਕ ਕੰਪਨੀ ਕੇਂਦਰ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਤਹਿਤ ਭਾਰਤ ਵਿੱਚ ਹੀ ਜਹਾਜ਼ ਬਣਾਉਣ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੀ ਹੈ। ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਹਰਮੁਜ਼ ਜਲਮਾਰਗ ਨੇੜੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਤੇਲ ਅਤੇ ਗੈਸ ਦੀ ਸਪਲਾਈ ਲਈ ਆਪਣੀ ਸ਼ਿਪਿੰਗ ਸਮਰੱਥਾ ਹੋਣ ਦੀ ਅਹਿਮੀਅਤ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਆਈ.ਓ.ਸੀ. ਨੇ ਨਿਸ਼ਚਿਤ ਸਮੇਂ ਲਈ ਕਿਰਾਏ ’ਤੇ ਕੱਚੇ ਤੇਲ ਦੇ ਤਿੰਨ ਅਤੇ ਐੱਲ.ਪੀ.ਜੀ. ਦੇ ਨੌਂ ਜਹਾਜ਼ ਲਏ ਹੋਏ ਹਨ। ਇਨ੍ਹਾਂ ਜਹਾਜ਼ਾਂ ਦੇ ਪ੍ਰਬੰਧਾਂ ਨਾਲ ਮੌਜੂਦਾ ਸੰਕਟ ਦੌਰਾਨ ਕੰਪਨੀ ਨੂੰ ਮਾਲ-ਭਾੜੇ ਦੇ ਖਰਚੇ ਵਿੱਚ ਕਾਫ਼ੀ ਬੱਚਤ ਹੋਈ ਹੈ। ਜੈਨ ਨੇ ਦੱਸਿਆ ਕਿ ਐੱਲ.ਪੀ.ਜੀ. ਦੀ ਢੋਆ-ਢੁਆਈ ਲਈ ਮਾਲ-ਭਾੜੇ ਦੀਆਂ ਦਰਾਂ ਵਿੱਚ ਵੱਡਾ ਵਾਧਾ ਹੋਇਆ ਹੈ। ਆਮ ਤੌਰ ’ਤੇ ਇਹ ਦਰ ਲਗਭਗ 40 ਅਮਰੀਕੀ ਡਾਲਰ ਪ੍ਰਤੀ ਟਨ ਰਹਿੰਦੀ ਹੈ, ਪਰ ਹੁਣ ਸਪਾਟ ਮਾਰਕੀਟ ਵਿੱਚ ਵਧ ਕੇ 160 ਤੋਂ 180 ਅਮਰੀਕੀ ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਇਸੇ ਕਾਰਨ ਕੰਪਨੀ ਆਪਣੇ ਜਹਾਜ਼ਾਂ ਰਾਹੀਂ ਸਪਲਾਈ ਪ੍ਰਬੰਧ ਨੂੰ ਵਧੇਰੇ ਸੁਰੱਖਿਅਤ ਅਤੇ ਲਾਗਤ ਪੱਖੋਂ ਕਿਫ਼ਾਇਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button