IndiaTop News

ਲੱਦਾਖ ’ਚ 13,629 ਫੁੱਟ ਦੀ ਉਚਾਈ ’ਤੇ ਭਾਰਤੀ ਹਵਾਈ ਸੈਨਾ ਦੇ ਆਈ.ਐੱਲ.-76 ਜਹਾਜ਼ ਨੇ ਕੀਤੀ ਸਫਲ ਲੈਂਡਿੰਗ

ਭਾਰਤੀ ਹਵਾਈ ਸੈਨਾ ਨੇ ਇੱਕ ਵੱਡੀ ਉਪਲਬਧੀ ਹਾਸਲ ਕਰਦਿਆਂ ਆਪਣੇ ਆਈ.ਐੱਲ.-76 ਐੱਮ.ਡੀ. ਰਣਨੀਤਕ ਟਰਾਂਸਪੋਰਟ ਜਹਾਜ਼ ਨੂੰ ਲੱਦਾਖ ਦੇ ਨਿਓਮਾ ਏਅਰਫੀਲਡ ’ਤੇ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚ ਦਿੱਤਾ ਹੈ। ਸਮੁੰਦਰ ਤਲ ਤੋਂ 13,629 ਫੁੱਟ ਦੀ ਉਚਾਈ ’ਤੇ ਸਥਿਤ ਇਸ ਏਅਰਫੀਲਡ ’ਤੇ ਲੈਂਡਿੰਗ ਕਰਕੇ ਜਹਾਜ਼ ਨੇ ਆਪਣੀ ਕਿਸਮ ਦੀ ਬੇਹੱਦ ਉੱਚੀ ਲੈਂਡਿੰਗ ਦਾ ਰਿਕਾਰਡ ਬਣਾਇਆ ਹੈ। ਭਾਰਤੀ ਹਵਾਈ ਸੈਨਾ ਨੇ ਸ਼ਨਿੱਚਰਵਾਰ ਨੂੰ ਇਸ ਪ੍ਰਾਪਤੀ ਦੀ ਜਾਣਕਾਰੀ ਦਿੰਦਿਆਂ ਇਸ ਨੂੰ ਜਹਾਜ਼ ਦੀ ਸਮਰੱਥਾ ਅਤੇ ਚਾਲਕ ਦਲ ਦੀ ਬੇਮਿਸਾਲ ਮੁਹਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੱਸਿਆ।ਨਿਓਮਾ ਦੱਖਣੀ ਲੱਦਾਖ ਵਿੱਚ ਨਵਾਂ ਤਿਆਰ ਕੀਤਾ ਗਿਆ ਏਅਰਫੀਲਡ ਹੈ, ਜੋ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਤੋਂ ਸਿਰਫ਼ 40 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਦਾ ਨਿਰਮਾਣ ਪਿਛਲੇ ਸਾਲ ਮੁਕੰਮਲ ਕੀਤਾ ਗਿਆ ਸੀ। ਪਹਿਲਾਂ ਇੱਥੇ ਕੱਚੀ ਹਵਾਈ ਪੱਟੀ ਸੀ, ਜਿੱਥੇ ਆਮ ਤੌਰ ’ਤੇ ਏ.ਐੱਨ.-32 ਵਰਗੇ ਟਰਾਂਸਪੋਰਟ ਜਹਾਜ਼ ਅਤੇ ਹੈਲੀਕਾਪਟਰ ਉਤਰਦੇ ਸਨ। ਹੁਣ ਇਸ ਨੂੰ ਪੂਰਨ ਏਅਰਬੇਸ ਵਜੋਂ ਵਿਕਸਿਤ ਕੀਤਾ ਗਿਆ ਹੈ, ਜਿੱਥੇ ਲੜਾਕੂ ਜਹਾਜ਼ਾਂ ਦੇ ਸੰਚਾਲਨ ਦੀ ਸਮਰੱਥਾ ਵੀ ਹੈ।45 ਟਨ ਤੱਕ ਭਾਰ ਲਿਜਾਣ ਦੀ ਸਮਰੱਥਾਆਈ.ਐੱਲ.-76 ਜਹਾਜ਼ਾਂ ਨੂੰ 1980 ਦੇ ਦਹਾਕੇ ਦੇ ਮੱਧ ਵਿੱਚ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਭਾਰੀ ਸਾਮਾਨ ਅਤੇ ਫ਼ੌਜੀ ਉਪਕਰਣਾਂ ਦੀ ਆਵਾਜਾਈ ਲਈ ਹਵਾਈ ਸੈਨਾ ਦਾ ਅਹਿਮ ਹਿੱਸਾ ਹਨ। ਇਹ ਜਹਾਜ਼ ਲਗਭਗ 45 ਟਨ ਤੱਕ ਭਾਰ ਲਿਜਾਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਦੀ ਵਰਤੋਂ ਪਹਿਲਾਂ ਵੀ ਟੈਂਕਾਂ, ਬਖਤਰਬੰਦ ਵਾਹਨਾਂ ਅਤੇ ਹੋਰ ਭਾਰੀ ਫ਼ੌਜੀ ਉਪਕਰਣਾਂ ਨੂੰ ਲੱਦਾਖ ਅਤੇ ਉੱਤਰ-ਪੂਰਬੀ ਖੇਤਰਾਂ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਰਹੀ ਹੈ।ਲੇਹ ਅਤੇ ਥੋਇਸ ਏਅਰਫੀਲਡ ਲਈ ਵੀ ਭਰਦੇ ਹਨ ਉਡਾਣਾਂਆਈ.ਐੱਲ.-76 ਜਹਾਜ਼ ਲੱਦਾਖ ਦੇ ਲੇਹ ਅਤੇ ਥੋਇਸ ਏਅਰਫੀਲਡ ਲਈ ਵੀ ਨਿਯਮਿਤ ਤੌਰ ’ਤੇ ਲੌਜਿਸਟਿਕ ਮਿਸ਼ਨਾਂ ਤਹਿਤ ਉਡਾਣਾਂ ਭਰਦੇ ਹਨ। ਹਾਲ ਹੀ ਵਿੱਚ ਅਪਗ੍ਰੇਡ ਕੀਤੇ ਗਏ ਇਹ ਦੋਵੇਂ ਏਅਰਫੀਲਡ ਲਗਭਗ 10,000 ਫੁੱਟ ਦੀ ਉਚਾਈ ’ਤੇ ਸਥਿਤ ਹਨ। ਸ਼ਿਓਕ ਘਾਟੀ ਵਿੱਚ ਸਥਿਤ ਥੋਇਸ ਏਅਰਫੀਲਡ ਸਿਆਚਿਨ ਗਲੇਸ਼ੀਅਰ ਵਿੱਚ ਚੱਲ ਰਹੇ ਫ਼ੌਜੀ ਅਪਰੇਸ਼ਨਾਂ ਲਈ ਬੇਹੱਦ ਮਹੱਤਵਪੂਰਨ ਹੈ। ਨਿਓਮਾ ਵਿੱਚ ਆਈ.ਐੱਲ.-76 ਦੀ ਸਫਲ ਲੈਂਡਿੰਗ ਨਾਲ ਉੱਚੇ ਪਹਾੜੀ ਖੇਤਰਾਂ ਵਿੱਚ ਭਾਰੀ ਫ਼ੌਜੀ ਸਾਮਾਨ ਅਤੇ ਜਵਾਨਾਂ ਦੀ ਆਵਾਜਾਈ ਲਈ ਹਵਾਈ ਸੈਨਾ ਦੀ ਸਮਰੱਥਾ ਦਾ ਇਕ ਹੋਰ ਪ੍ਰਦਰਸ਼ਨ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button