PunjabTop News

ਪਰਮਿੰਦਰ ਝੋਟੇ ਦਾ ਅੰਤਿਮ ਸਸਕਾਰ ਅੱਜ 8 ਨਵੰਬਰ ਨੂੰ: PGI ਤੋਂ ਮਾਨਸਾ ਪਹੁੰਚੀ ਦੇਹ

ਪਰਮਿੰਦਰ ਝੋਟਾ ਦਾ ਅੰਤਿਮ ਸਸਕਾਰ ਘਟਨਾ ਦੇ 26 ਦਿਨਾਂ ਬਾਅਦ ਅੱਜ ਦੀਵਾਲੀ ਵਾਲੇ ਦਿਨ ਮਾਨਸਾ ਦੇ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਜਾਵੇਗਾ। ਲੰਬੇ ਸਮੇਂ ਤੋਂ ਫ੍ਰੀਜ਼ਰ ਵਿੱਚ ਰੱਖੇ ਹੋਣ ਕਾਰਨ ਦੇਹ ਸਖ਼ਤ ਹੋਣ ਕਰਕੇ ਸ਼ਨੀਵਾਰ ਨੂੰ ਚੰਡੀਗੜ੍ਹ PGI ਵਿਖੇ ਡਾਕਟਰਾਂ ਦੇ ਵਿਸ਼ੇਸ਼ ਬੋਰਡ, ਸੀਬੀਆਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਪੂਰਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ।ਸਸਕਾਰ ਤੋਂ ਪਹਿਲਾਂ ਲਾਸ਼ ਨੂੰ ਜੱਦੀ ਘਰ ਅਤੇ ਧਰਨਾ ਸਥਾਨ ‘ਤੇ ਸ਼ਰਧਾਂਜਲੀ ਲਈ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ਰਾਹੀਂ ਸ਼ਹਿਰ ਵਿੱਚੋਂ ਆਖਰੀ ਯਾਤਰਾ ਕੱਢਦੇ ਹੋਏ ਦੁਪਹਿਰ 1 ਵਜੇ ਦੇ ਕਰੀਬ ਖੇਤਾਂ ‘ਚ ਚਿਤਾ ਨੂੰ ਅਗਨੀ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button