Canada ਵਿਚ immigration ਧੋਖਾਧੜੀ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ

ਕੈਨੇਡਾ ਵਿਚ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਭਾਰਤੀ ਸ਼ਖਸ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਵਿੰਨੀਪੈਗ ਦੇ ਅਜੇ ਸਿੰਘ ਨੂੰ ਕੋਵਿਡ ਰਾਹਤ ਫ਼ੰਡਜ਼ ਵਿਚ ਫਰੌਡ ਦੇ ਦੋਸ਼ ਹੇਠ ਜਲਦ ਅਮਰੀਕਾ ਦੇ ਸਪੁਰਦ ਕੀਤਾ ਜਾ ਸਕਦਾ ਹੈ। ਉਧਰ, ਬਜ਼ੁਰਗਾਂ ਦਾ ਧਿਆਨ ਵੰਡਾ ਕੇ ਗਹਿਣੇ ਲੁੱਟਣ ਵਾਲੇ ਦੋ ਜਣੇ ਵਿੰਨੀਪੈਗ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਵਿੰਨੀਪੈਗ ਤੋਂ ਗ੍ਰਿਫ਼ਤਾਰ ਅਜੇ ਸਿੰਘ ਨੂੰ ਅਮਰੀਕਾ ਹਵਾਲੇ ਕਰਨ ਦੇ ਆਸਾਰ ਵਿੰਨੀਪੈਗ ਪੁਲਿਸ ਨੇ ਦੱਸਿਆ ਕਿ ਸਕਾਰਬ੍ਰੋਅ ਨਾਲ ਸਬੰਧਤ 27 ਸਾਲ ਨੌਜਵਾਨ ਅਤੇ 26 ਸਾਲਾ ਔਰਤ ਨੂੰ ਕਾਬੂ ਕੀਤਾ ਗਿਆ ਹੈ। ਜਾਂਚ ਦੌਰਾਨ ਉਨਟਾਰੀਓ ਦੇ ਵਿੰਡਸਰ ਵਿਖੇ ਛਾਪਾ ਮਾਰਦਿਆਂ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਬੈਰੀ ਵਿਖੇ 75 ਸਾਲਾ ਭਾਰਤੀ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਇਆ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਵਿੰਡਸਰ ਤੋਂ ਬਰਾਮਦ ਗਹਿਣਿਆਂ ਵਿਚੋਂ ਕੁਝ ਪੀੜਤ ਔਰਤ ਨੂੰ ਵਾਪਸ ਕਰ ਦਿਤੇ ਗਏ। ਬਜ਼ੁਰਗਾਂ ਦਾ ਧਿਆਨ ਵੰਡਾ ਦੇ ਗਹਿਣੇ ਲੁੱਟਣ ਵਾਲਾ ਜੋੜਾ ਕਾਬੂਦੂਜੇ ਪਾਸੇ ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ 55 ਸਾਲ ਦੇ ਫ਼ਰਜ਼ੀ ਵਕੀਲ ਕਿਸ਼ੋਰ ਪਟੇਲ ਨੂੰ ਵਰਕ ਪਰਮਿਟ ਦੇ ਨਾਂ’ਤੇ ਠੱਗੀਆਂ ਮਾਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ ਜਦਕਿ ਅਮਰੀਕਾ ਸਰਕਾਰ ਨਾਲ ਕਥਿਤ ਤੌਰ ’ਤੇ ਠੱਗੀ ਮਾਰ ਕੇ ਕੈਨੇਡਾ ਆਏ 46 ਸਾਲਾ ਅਜੇ ਸਿੰਘ ਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਸਪੁਰਦ ਕੀਤਾ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




