
ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਪਾਲ ਸਿੰਘ ਚੀਮਾ ਨਾਲ ਵੱਖ-ਵੱਖ ਟ੍ਰਾਂਸਪੋਰਟਾਂ ਵਿਚ ਕੰਮ ਕਰਦੇ ਮੁਲਾਜਮਾਂ ਦੀ ਜੱਥੇਬੰਦੀ ਦੀ ਮੀਟਿੰਗ ਬੇਨਤੀਜਾ ਰਹੀ ਹੈ ।
ਜਥੇਬੰਦੀ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਰੱਖੀ ਗਈ ਸੀ, ਜਿਹੜੀ ਕਿ ਬੇਨਤੀਜਾ ਰਹੀ ਹੈ ਅਤੇ ਹੜਤਾਲ ਚਲਦੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵੀ ਟ੍ਰਾਂਸਪੋਰਟ ਵਿਭਾਗ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦਾ ਡਾਟਾ ਹਾਲੇ ਪਰਸੋਨਲ ਵਿਭਾਗ ਤੋਂ ਵਾਪਸ ਆਉਣਾ ਬਾਕੀ ਹੈ, ਜਿਸ ਕਰਕੇ ਨੋਟੀਫਿਕੇਸ਼ਨ ਹੋਣੀ ਜਾਰੀ ਨਹੀਂ ਹੋ ਸਕਦਾ ਅਤੇ ਉਸ ਦੇ ਲਈ ਇੱਕ ਸਮਾਂ ਬੰਦ ਤਰੀਕ ਜਰੂਰ ਦਿੱਤੀ ਗਈ ।
ਦੂਜੇ ਪਾਸੇ ਆਊਟ-ਸੋਰਸ ਕਰਮਚਾਰੀਆਂ ਨੂੰ ਕੰਟਰੈਕਟ ’ਤੇ ਲੈਣ ਬਾਰੇ ਵੀ ਇਹੋ ਗੱਲ ਕਹੀ ਗਈ ਕਿ ਪਰਸੋਨਲ ਵਿਭਾਗ ਤੋਂ ਹਾਲੇ ਡਾਟਾ ਨਹੀਂ ਆਇਆ ਹੈ ਅਤੇ ਉਸ ਨੂੰ ਸਮਾਂ ਲੱਗੇਗਾ । ਰੇਸ਼ਮ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇੱਕ ਸਮਾਂਬੰਦ ਭਰੋਸਾ ਦਿੱਤਾ ਜਾ ਰਿਹਾ ਹੈ । ਪਰ ਉਹਨਾਂ ਦੀ ਮੰਗ ਹੈ ਕਿ ਇਹ ਭਰੋਸਾ ਲਿਖਤੀ ਰੂਪ ਵਿੱਚ ਸਕੱਤਰ ਟਰਾਂਸਪੋਰਟ ਵਿਭਾਗ ਦੇ ਸਾਈਨਾਂ ਦੇ ਨਾਲ ਉਹਨਾਂ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਦਾ ਭਰੋਸਾ ਪੱਕਾ ਹੋ ਸਕੇ ਅਤੇ ਉਹ ਭਵਿੱਖ ਦੇ ਲਈ ਹੜਤਾਲ ਖੋਲ੍ਹ ਦੇਣਗੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




