PunjabTop News

CBI ਨੇ ਸੰਭਾਲੀ ਪਰਵਿੰਰ ਸਿੰਘ ਝੋਟਾ ਕਤਲ ਕੇਸ ਦੀ ਜਾਂਚ, ਅੱਜ ਪਰਿਵਾਰ ਤੋਂ ਕਰੇਗੀ ਪੁੱਛਗਿੱਛ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀ.ਬੀ.ਆਈ. ਦੇ ਇਕ ਅਧਿਕਾਰੀ ਅਨੁਸਾਰ, ਬੀਤੀ ਰਾਤ ਜਾਂਚ ਟੀਮ ਮਾਮਲੇ ਨਾਲ ਸੰਬੰਧਿਤ ਰਿਕਾਰਡ ਅਤੇ ਜ਼ਬਤੀ ਸੰਬੰਧੀ ਦਸਤਾਵੇਜ਼ ਹਾਸਲ ਕਰਨ ਲਈ ਮਾਨਸਾ ਦੇ ਪੁਲਿਸ ਥਾਣੇ ਪਹੁੰਚੀ। ਇਸ ਸੰਬੰਧੀ ਪੁਲਿਸ ਨੂੰ ਰਸਮੀ ਪੱਤਰ ਵੀ ਜਾਰੀ ਕੀਤਾ ਗਿਆ ਹੈ।

 ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅੱਜ ਸਵੇਰੇ 11.30 ਵਜੇ ਮਾਨਸਾ ਦੇ ਸਰਕਟ ਹਾਊਸ ਪਹੁੰਚ ਰਿਹਾ ਹੈ, ਜਿੱਥੇ ਸੀ.ਬੀ.ਆਈ. ਦੀ ਟੀਮ ਵਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਹ ਪੁੱਛਗਿੱਛ ਸੀ.ਬੀ.ਆਈ. ਦੇ ਇਕ ਸੀਨੀਅਰ ਡੀ.ਆਈ.ਜੀ. ਦੀ ਅਗਵਾਈ ਹੇਠ ਹੋਵੇਗੀ। ਜਾਂਚ ਨੂੰ ਅੱਗੇ ਵਧਾਉਣ ਲਈ ਫੋਰੈਂਸਿਕ ਮਾਹਿਰਾਂ, ਡਰੱਗ ਕੰਟਰੋਲਰ ਅਤੇ ਹੋਰ ਸੰਬੰਧਿਤ ਖੇਤਰਾਂ ਦੇ ਮਾਹਿਰਾਂ ਦੀਆਂ ਟੀਮਾਂ ਵੀ ਜਲਦ ਹੀ ਮਾਨਸਾ ਪਹੁੰਚ ਰਹੀਆਂ ਹਨ। ਜਾਂਚ ਦੌਰਾਨ ਮਾਮਲੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button