
ਹਵਾਈ ਯਾਤਰੀਆਂ ਲਈ ਅਹਿਮ ਖਬਰ ਹੈ। ਹਵਾਈ ਯਾਤਰੀਆਂ ਦੀ ਜੇਬ ‘ਤੇ ਇੱਕ ਵਾਰ ਫਿਰ ਬੋਝ ਵੱਧ ਸਕਦਾ ਹੈ।ਤਿਓਹਾਰੀ ਸੀਜ਼ਨ ਦੇ ਵਿਚਕਾਰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਚਾਰਜ ਵਧਾ ਦਿੱਤਾ ਹੈ। ਇਹ ਨਵੇਂ ਚਾਰਜ 6 ਅਕਤੂਬਰ ਨੂੰ ਰਾਤ 12:01 ਵਜੇ ਤੋਂ ਕੀਤੀਆਂ ਗਈਆਂ ਸਾਰੀਆਂ ਨਵੀਆਂ ਬੁਕਿੰਗਾਂ ‘ਤੇ ਲਾਗੂ ਹੋਣਗੇ।
ਏਅਰਲਾਈਨ ਨੇ ਐਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ICRA ਅਨੁਸਾਰ, ਏਅਰਲਾਈਨ ਦੇ ਆਪਰੇਟਿੰਗ ਖਰਚਿਆਂ ਵਿੱਚ ਫਿਊਲ ਦੀ ਹਿੱਸੇਦਾਰੀ 30-40% ਹੁੰਦੀ ਹੈ। ਹਾਲ ਹੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਏਟੀਐੱਫ ਦੀ ਦਰ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਇੰਡੀਗੋ ਦੇ ਅਨੁਸਾਰ, ਹਵਾਈ ਜਹਾਜ਼ਾਂ ਦੇ ਬਾਲਣ ਦੀਆਂ ਕੀਮਤਾਂ ਵਿੱਚ ਮਹੀਨਾਵਾਰ ਵਾਧਾ 14 ਫੀਸਦੀ ਤੋਂ ਵੱਧ ਗਿਆ ਹੈ। ਹਵਾਈ ਜਹਾਜ਼ਾਂ ਦਾ ਬਾਲਣ ਕਿਸੇ ਏਅਰਲਾਈਨ ਦੇ ਸੰਚਾਲਨ ਖਰਚਿਆਂ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਇਹ ਏਅਰਲਾਈਨ ਦੇ ਲਾਗਤ ਢਾਂਚੇ ਅਤੇ ਨੈੱਟਵਰਕ ਅਰਥ-ਸ਼ਾਸਤਰ ਨੂੰ ਪ੍ਰਭਾਵਿਤ ਕਰਦਾ ਹੈ।
ਇੰਡੀਗੋ ਦੀਆਂ ਘਰੇਲੂ ਉਡਾਣਾਂ ਲਈ ਨਵੇਂ ਢਾਂਚੇ ਤਹਿਤ ਫਿਊਲ ਚਾਰਜ 500 ਕਿਲੋਮੀਟਰ ਤੱਕ ਦੀਆਂ ਉਡਾਣਾਂ ਲਈ ₹375 ਹੋਵੇਗਾ। ਇਸੇ ਤਰ੍ਹਾਂ 2,000 ਕਿਲੋਮੀਟਰ ਤੋਂ ਵੱਧ ਦੀਆਂ ਉਡਾਣਾਂ ਲਈ ਇਹ ₹1,300 ਤੱਕ ਹੋਵੇਗਾ। ਇਸ ਤੋਂ ਇਲਾਵਾ 501 ਕਿਲੋਮੀਟਰ ਤੋਂ 1,000 ਕਿਲੋਮੀਟਰ ਤੱਕ 600 ਰੁਪਏ, 1,001 ਕਿਲੋਮੀਟਰ ਤੋਂ 1,500 ਕਿਲੋਮੀਟਰ ਤੱਕ 900 ਰੁਪਏ ਅਤੇ 1,501 ਕਿਲੋਮੀਟਰ ਤੋਂ 2,000 ਕਿਲੋਮੀਟਰ ਦੀਆਂ ਉਡਾਣਾਂ ਲਈ ₹1,150 ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




