
ਪੰਜਾਬ ਪੁਲਸ ਦੇ ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਨੂੰ 5 ਦਿਨ ਦੇ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਫਿਰ ਮੁਹਾਲੀ ਦੀ ਸਪੈਸ਼ਲ ਕੋਰਟ ’ਚ ਪੇਸ਼ ਕੀਤਾ ਗਿਆ। ਪੁਲਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਰਿਮਾਂਡ 3 ਦਿਨ ਹੋਰ ਵਧਾ ਕੇ ਉਨ੍ਹਾਂ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਹਵਾਲੇ ਕਰ ਦਿੱਤਾ।
ਸੁਪਰੀਮ ਕੋਰਟ ਤੋਂ ਐਂਟੀਸਿਪੇਟਰੀ ਬੇਲ ਅਰਜ਼ੀ ਖਾਰਿਜ ਹੋਣ ਤੋਂ ਬਾਅਦ ਏ. ਐੱਨ. ਟੀ. ਐੱਫ. ਟੀਮ ਨੇ ਰਾਜਜੀਤ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ’ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲ ਕੇ ਡਰੱਗ ਸਮੱਗਲਿੰਗ ਦਾ ਸਿੰਡੀਕੇਟ ਚਲਾਉਣ, ਸਮੱਗਲਰਾਂ ਨੂੰ ਸਰਪ੍ਰਸਤੀ ਦੇਣ ਅਤੇ ਡਰੱਗ ਸਮੱਗਲਿੰਗ ਤੋਂ ਮਿਲੇ ਪੈਸਿਆਂ ਨਾਲ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ। ਪੁਲਸ ਰਾਜਜੀਤ ਸਿੰਘ ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਦੇ ਨਾਂ ’ਤੇ ਬਣਾਈ ਗਈ ਜਾਇਦਾਦ ਅਤੇ ਬੈਂਕ ਅਕਾਊਂਟ ਦੀ ਜਾਂਚ ਕਰ ਰਹੀ ਹੈ। ਅਗਲੇ 3 ਦਿਨਾਂ ਦੇ ਰਿਮਾਂਡ ਦੌਰਾਨ ਏ. ਐੱਨ. ਟੀ. ਐੱਫ. ਦੀ ਸਪੈਸ਼ਲ ਟੀਮ ਨੂੰ ਰਾਜਜੀਤ ਸਿੰਘ ਤੋਂ ਡਰੱਗ ਟ੍ਰੈਫਿਕਿੰਗ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ’ਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




