
ਭਾਰਤ ਦੇ ਕਰੋੜਾਂ ਪ੍ਰੀਪੇਡ ਮੋਬਾਈਲ ਯੂਜ਼ਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੁਹਾਨੂੰ ਹਰ 28 ਦਿਨਾਂ ਵਿਚ ਆਪਣਾ ਫੋਨ ਰਿਚਾਰਜ ਕਰਨ ਦੇ ਝੰਜਟ ਤੋਂ ਮੁਕਤੀ ਮਿਲਣ ਵਾਲੀ ਹੈ। ਕੇਂਦਰ ਸਰਕਾਰ ‘ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (ਤੇਰ੍ਹਵੀਂ ਸੋਧ) ਰੈਗੂਲੇਸ਼ਨਜ਼, 2026’ ਲਾਗੂ ਕੀਤਾ ਹੈ। ਇਸ ਨਵੇਂ ਨਿਯਮ ਤਹਿਤ ਟੈਲੀਕਾਮ ਕੰਪਨੀਆਂ ਨੂੰ ਹੁਣ ਪੂਰੇ 30 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ ਪੇਸ਼ ਕਰਨੇ ਹੋਣਗੇ।
ਭਾਜਪਾ ਸਾਂਸਦ ਰਾਘਵ ਚੱਢਾ ਨੇ ‘X’ ‘ਤੇ ਪੋਸਟ ਸ਼ੇਅਰ ਕਰਦੇ ਹੋਏ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ 11 ਮਾਰਚ ਨੂੰ ਸੰਸਦ ਵਿਚ ਟੈਲੀਕਾਮ ਕੰਪਨੀਆਂ ਦੇ ’28 ਦਿਨ ਵਾਲੇ ਗਣਿਤ’ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਆਪਣੀ ਪੋਸਟ ਵਿਚ ਸਾਂਸਦ ਚੱਢਾ ਨੇ ਭਾਰਤ ਸਰਕਾਰ ਤੇ TRAI ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਗਾਹਕਾਂ ਦੇ ਸੀਮਤ ਬਦਲਾਂ ਨੂੰ ਲੈ ਕੇ ਲੋਕਾਂ ਨੇ ਆਪਣੀਆਂ ਚਿੰਤਾਵਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਹੁਣ ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਉਪਭੋਗਤਾਵਾਂ ਨੂੰ ਜ਼ਿਆਦਾ ਬਦਲ ਤੇ ਕਿਫਾਇਤੀ ਰਿਚਾਰਜ ਪਲਾਨਸ ਮਿਲ ਸਕਣਗੇ।
ਰਾਘਵ ਚੱਢਾ ਨੇ ਪੋਸਟ ਵਿਚ ਦੱਸਿਆ ਕਿ ਹੁਣ ਗਾਹਕਾਂ ਨੂੰ ਇਕ ਸਾਲ ਵਿਚ 13 ਵਾਰ ਦੀ ਬਜਾਏ ਸਿਰਫ 12 ਵਾਰ ਰਿਚਾਰਜ ਕਰਨਾ ਹੋਵੇਗਾ। ਇਸ ਤੋਂ ਇਲਾਵਾ ਡਾਟਾ ਦੀ ਲੋੜ ਨਾ ਰੱਖਣ ਵਾਲੇ ਲੋਕਾਂ ਲਈ ਵਾਇਸ ਤੇ SMS ਵਾਲੇ ਪਲਾਨ ਦੇ ਬਦਲ ਵੀ ਉਪਲਬਧ ਹੋਣਗੇ. ਜ਼ਿਕਰਯੋਗ ਹੈ ਕਿ 28 ਦਿਨ ਦੀ ਵੈਲਿਡਿੀ ਵਾਲੇ ਪਲਾਨਸ ਦੀ ਜਗ੍ਹਾ ਕੰਪਨੀਆਂ ਸਾਲ ਵਿਚ ਇਕ ਮਹੀਨੇ ਦਾ ਵਾਧੂ ਪੈਸਾ ਵਸੂਲ ਲੈਂਦੀਆਂ ਸਨ। 30 ਦਿਨ ਦੇ ਸਾਈਕਲ ਨਾਲ ਆਮ ਆਦਮੀ ਦੀ ਜੇਬ ‘ਤੇ ਪੈਣ ਵਾਲਾ ਗੈਰ-ਜ਼ਰੂਰੀ ਬੋਝ ਕਾਫੀ ਹੱਦ ਤੱਕ ਘਟ ਜਾਵੇਗਾ।
ਨਵੇਂ ਨਿਯਮਾਂ ਨੂੰ ਲਾਗੂ ਕਰਦੇ ਹੋਏ ਸਰਕਾਰ ਤੇ TRAI ਨੇ ਘੱਟ ਰਿਚਾਰਜ ਵਾਲੇ ਉਨ੍ਹਾਂ ਯੂਜਰਸ ਦਾ ਵੀ ਖਾਸ ਧਿਆਨ ਰੱਖਿਆ ਹੈ ਜਿਨ੍ਹਾਂ ਨੂੰ ਇੰਟਰਨੈੱਟ ਨਾਲ ਜ਼ਿਆਦਾ ਮਤਲਬ ਨਹੀਂ ਹੁੰਦਾ। ਉਹ ਸਿਰਫ ਬੇਸਿਕ ਕਾਲਿੰਗ ਦਾ ਇਸਤੇਮਾਲ ਕਰਦੇ ਹਨ। ਹੁਣ Airtel, ਜੀਓ, ਵੋਡਾਫੋਨ ਤੇ BSNL ਵਰਗੀਆਂ ਟੈਲੀਕਾਮ ਕੰਪਨੀਆਂ ਨੂੰ ਅਜਿਹੇ ਸਸਤੇ ਵਾਇਸ ਤੇ SMS ਪਲਾਨਸ ਵੀ ਉਪਲਬਧ ਕਰਾਉਣੇ ਹੋਣਗੇ ਜਿਨ੍ਹਾਂ ਵਿਚ ਮਹਿੰਗੇ ਇੰਟਰਨੈੱਟ ਡਾਟਾ ਦਾ ਕੋਈ ਚਾਰਜ ਨਹੀਂ ਜੁੜਿਆ ਹੋਵੇਗਾ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਘੱਟ ਖਰਚ ਵਿਚ ਮੋਬਾਈਲ ਸੇਵਾਵਾਂ ਦਾ ਫਾਇਦਾ ਲੈਣਾ ਚਾਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




