IndiaTop News

 ਏਅਰਲਾਈਨ ਨੇ ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਸਸਪੈਂਡ

ਏਅਰ ਇੰਡੀਆ ਦਾ ਪਾਇਲਟ ਜ਼ਿਊਰਿਖ-ਦਿੱਲੀ ਉਡਾਣ ਤੋਂ ਠੀਕ ਪਹਿਲਾਂ ਅਲਕੋਹਲ ਟੈਸਟ ਵਿਚ ਫੇਲ ਪਾਇਆ ਗਿਆ। ਏਅਰਲਾਈਨ ਨੇ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ।
ਏਅਰ ਇੰਡੀਆ ਅਨੁਸਾਰ ਪਾਇਲਟ ਨੂੰ 6 ਸਤੰਬਰ, 2026 ਨੂੰ ਜ਼ਿਊਰਿਖ-ਦਿੱਲੀ ਫਲਾਈਟ ਤੋਂ ਪਹਿਲਾਂ ਅਲਕੋਹਲ ਟੈਸਟ ਵਿਚ ਫੇਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਏਅਰਲਾਈਨ ਦਾ ਇਕ ਹੋਰ ਪਾਇਲਟ ਫੂਕੇਟ-ਦਿੱਲੀ ਫਲਾਈਟ ਤੋਂ ਬਾਅਦ ਮੈਰੀਜੁਆਨਾ (ਗਾਂਜਾ) ਟੈਸਟ ਵਿਚ ਫੇਲ ਹੋ ਗਿਆ ਸੀ।
ਮੁਅੱਤਲ ਕੀਤਾ ਗਿਆ ਪਾਇਲਟ ਇਕ ਫਸਟ ਅਫਸਰ ਸੀ, ਉਸ ਨੂੰ ਜ਼ਿਊਰਿਖ ਏਅਰਪੋਰਟ ‘ਤੇ ਟੇਕਆਫ ਤੋਂ ਕੁਝ ਦੇਰ ਪਹਿਲਾਂ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਪਾਇਆ ਕਿ ਉਹ ਨਸ਼ੇ ਵਿਚ ਹੈ। ਇਸ ਤੋਂ ਬਾਅਦ ਉਸ ਨੂੰ ਇਕ ਯਾਤਰੀ ਦੇ ਤੌਰ ‘ਤੇ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਫਾਈਨਲ ਮੈਡੀਕਲ ਜਾਂਚ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button