InternationalTop News

Canada ਵਿਚ 2 ਹਵਾਈ ਜਹਾਜ਼ਾਂ ਦੀ ਐਮਰਜੰਸੀ ਲੈਂਡਿੰਗ

ਕੈਨੇਡਾ ਵਿਚ 2 ਹਵਾਈ ਜਹਾਜ਼ਾਂ ਦੀ ਐਮਰਜੰਸੀ ਲੈਂਡਿੰਗ ਵੱਖ ਵੱਖ ਹਾਈਵੇਜ਼ ’ਤੇ ਕਰਵਾਉਣੀ ਪਈ ਅਤੇ ਦੋਹਾਂ ਮਾਮਲਿਆਂ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਹਿਲਾ ਮਾਮਲਾ ਉਨਟਾਰੀਓ ਦੇ ਪੈਰੀ ਟਾਊਨਸ਼ਿਪ ਇਲਾਕੇ ਵਿਚ ਸਾਹਮਣੇ ਆਇਆ ਜਿਥੇ ਇਕ ਛੋਟਾ ਹਵਾਈ ਜਹਾਜ਼ ਤਕਨੀਕੀ ਖ਼ਰਾਬੀ ਮਗਰੋਂ ਹਾਈਵੇਅ 11 ਦੇ ਉਤਰ ਵੱਲ ਲੈਂਡ ਕਰ ਗਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਵਾਹੀ ਜਹਾਜ਼ ਲੈਂਡ ਕਰਨ ਦੀ ਇਤਲਾਹ ਮਿਲਦਿਆਂ ਹੀ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ ਪਰ ਖੁਸ਼ਕਿਸਮਤੀ ਨਾਲ ਜਹਾਜ਼ ਦਾ ਪਾਇਲਟ ਲੈਂਡਿੰਗ ਦੌਰਾਨ ਜ਼ਖ਼ਮੀ ਨਹੀਂ ਹੋਇਆ। ਹਵਾਈ ਜਹਾਜ਼ ਨੂੰ ਹਾਈਵੇਅ ਤੋਂ ਹਟਾਉਣ ਦੀ ਪ੍ਰਕਿਰਿਆ ਦੌਰਾਨ ਕੁਝ ਸਮੇਂ ਲਈ ਆਵਾਜਾਈ ਬੰਦ ਕੀਤੀ ਗਈ ਅਤੇ ਰਾਹਗੀਰਾਂ ਵੱਲੋਂ ਦਿਖਾਏ ਸਬਰ ’ਤੇ ਪੁਲਿਸ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੀ ਹੈ।ਉਨਟਾਰੀਓ ਅਤੇ ਐਲਬਰਟਾ ਵਿਚ ਹਾਦਸਿਆਂ ਦੌਰਾਨ ਜਾਨੀ ਨੁਕਸਾਨ ਤੋਂ ਬਚਾਅਦੂਜੇ ਪਾਸੇ ਬੈਂਫ਼ ਨੈਸ਼ਨਲ ਪਾਰਕ ਵਿਚ ਟ੍ਰਾਂਸ-ਕੈਨੇਡਾ ਹਾਈਵੇਅ ’ਤੇ ਇਕ ਹਵਾਈ ਜਹਾਜ਼ ਨੂੰ ਐਮਰਜੰਸੀ ਲੈਂਡਿੰਗ ਕਰਨੀ ਪਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਕਹਿਰੇ ਇੰਜਣ ਵਾਲਾ ਜਹਾਜ਼ ਵਿਚ ਤਕਨੀਕੀ ਸਮੱਸਿਆ ਆਉਣ ਮਗਰੋਂ ਪਾਇਲਟ ਨੇ ਹਾਈਵੇਅ ’ਤੇ ਲੈਂਡ ਕਰਨ ਦਾ ਫ਼ੈਸਲਾ ਲਿਆ। ਕੈਸਲ ਜੰਕਸ਼ਨ ਨੇੜੇ ਰੈਡ ਅਰਥ ਵਾਈਲਡ ਲਾਈਫ਼ ਓਵਰਪਾਸ ਤੋਂ ਅੱਗੇ ਪਾਇਲਟ ਨੂੰ ਲੈਂਡਿੰਗ ਕਰਨ ਦਾ ਮੌਕਾ ਮਿਲ ਗਿਆ ਅਤੇ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਅਤੇ ਪਾਰਕਸ ਕੈਨੇਡਾ ਤੋਂ ਇਜਾਜ਼ਤ ਲੈਂਦਿਆਂ ਪਾਇਲਟ ਨੇ ਹਾਈਵੇਅ ਦੇ ਇਕ ਪਾਸੇ ਜਹਾਜ਼ ਦੀ ਮੁਰੰਮਤ ਕਰਨ ਦਾ ਯਤਨ ਵੀ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button