InternationalTop News

US-Iran ਟਕਰਾਅ ਵਧਣ ਦਾ ਖ਼ਦਸ਼ਾ, ਅਮਰੀਕਾ ਵੱਲੋਂ ਪੱਛਮੀ ਏਸ਼ੀਆ ਲਈ Travel Advisory ਜਾਰੀ

ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਵਧਦੇ ਜੰਗੀ ਤਣਾਅ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਲਈ ਇੱਕ ਗਲੋਬਲ ਯਾਤਰਾ ਚਿਤਾਵਨੀ (ਟਰੈਵਲ ਐਡਵਾਈਜ਼ਰੀ) ਜਾਰੀ ਕੀਤੀ ਹੈ। ਅਮਰੀਕਾ ਨੇ ਖੇਤਰ ਵਿੱਚ ਮੌਜੂਦ ਅਤੇ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਆਪਣੇ ਨਾਗਰਿਕਾਂ ਨੂੰ ਮੱਧ-ਪੂਰਬ ਦੀ ਯਾਤਰਾ ਕਰਨ ਜਾਂ ਉੱਥੋਂ ਲੰਘਣ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਇਰਾਨ ਨਾਲ ਜਾਰੀ ਸੰਘਰਸ਼ ‘ਤੇਜ਼ੀ ਨਾਲ ਵਧਣ ਦਾ ਖਦਸ਼ਾ’ ਹੈ ਅਤੇ ਸੁਰੱਖਿਆ ਸਥਿਤੀ ਅਚਾਨਕ ਹੋਰ ਗੰਭੀਰ ਹੋ ਸਕਦੀ ਹੈ।
ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਇਰਾਨ ਅਤੇ ਉਸ ਦੇ ਸਮਰਥਿਤ ਸੰਗਠਨ ਵਿਦੇਸ਼ਾਂ ਵਿੱਚ ਅਮਰੀਕੀ ਹਿੱਤਾਂ, ਕਾਰੋਬਾਰਾਂ ਅਤੇ ਕੂਟਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਬਦਲਦੇ ਘਟਨਾਕ੍ਰਮ ਦਰਮਿਆਨ ਹਵਾਈ ਖੇਤਰ ਬੰਦ ਹੋਣ, ਉੱਡਾਣਾਂ ਰੱਦ ਹੋਣ ਅਤੇ ਯਾਤਰਾ ਵਿੱਚ ਵੱਡੇ ਵਿਘਨ ਪੈਣ ਦੀ ਪੂਰੀ ਸੰਭਾਵਨਾ ਹੈ। ਅਮਰੀਕੀ ਨਾਗਰਿਕਾਂ ਨੂੰ ਬੇਹੱਦ ਚੌਕਸ ਰਹਿਣ ਅਤੇ ਸੰਭਾਵੀ ਸੰਕਟ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਵੱਲ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਤੇਜ਼ ਕਰ ਦਿੱਤੇ ਹਨ। ਸ਼ਨੀਵਾਰ ਨੂੰ ਸਾਊਦੀ ਰਾਜਧਾਨੀ ਰਿਆਦ ਵਿੱਚ ਇੱਕ ਜ਼ੋਰਦਾਰ ਧਮਾਕਾ ਸੁਣਿਆ ਗਿਆ ਅਤੇ ਹਵਾਈ ਅੱਡੇ ਨੇੜੇ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ। ਸਾਊਦੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਿਆਦ ਵੱਲ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਉੱਥੇ ਹੀ ਹੂਤੀ ਫੌਜ ਦੇ ਤਰਜਮਾਨ ਯਾਹੀਆ ਸਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਿਆਦ ਦੇ ਸੰਵੇਦਨਸ਼ੀਲ ਟਿਕਾਣਿਆਂ ਅਤੇ ਯਾਨਬੂ ਸਥਿਤ ‘ਅਰਾਮਕੋ’ ਦੀ ਤੇਲ ਰਿਫਾਇਨਰੀ ਨੂੰ ਕ੍ਰੂਜ਼, ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ।ਸਾਊਦੀ ਅਰਬ (ਲੇਵਲ-3): ਅਮਰੀਕਾ ਨੇ ਸਾਊਦੀ ਅਰਬ ਲਈ ‘ਲੇਵਲ-3’ (ਯਾਤਰਾ ’ਤੇ ਮੁੜ ਵਿਚਾਰ ਕਰੋ) ਦੀ ਚਿਤਾਵਨੀ ਬਰਕਰਾਰ ਰੱਖੀ ਹੈ। ਅਮਰੀਕੀ ਸਰਕਾਰੀ ਕਰਮਚਾਰੀਆਂ ’ਤੇ ਯਮਨ ਸਰਹੱਦ ਦੇ 20 ਮੀਲ ਦੇ ਘੇਰੇ ਵਿੱਚ ਜਾਣ ’ਤੇ ਰੋਕ ਲਗਾਈ ਗਈ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਟ ਕੀਤੀਆਂ ਗਈਆਂ ਮਿਜ਼ਾਈਲਾਂ ਦਾ ਮਲਬਾ ਵੀ ਜਾਨ-ਮਾਲ ਲਈ ਖ਼ਤਰਾ ਬਣ ਸਕਦਾ ਹੈ।
ਯਮਨ (ਲੇਵਲ-4): ਯਮਨ ਲਈ ‘ਲੇਵਲ-4’ (ਯਾਤਰਾ ਬਿਲਕੁਲ ਨਾ ਕਰੋ) ਦੀ ਚਿਤਾਵਨੀ ਜਾਰੀ ਰੱਖੀ ਗਈ ਹੈ। ਉੱਥੇ ਦਹਿਸ਼ਤਗਰਦੀ, ਹਥਿਆਰਬੰਦ ਸੰਘਰਸ਼, ਅਗਵਾ ਅਤੇ ਅਸ਼ਾਂਤੀ ਦੇ ਵੱਡੇ ਖ਼ਤਰੇ ਹਨ।ਇਜ਼ਰਾਈਲ (ਲੇਵਲ-3): ਇਜ਼ਰਾਈਲ ਲਈ ਵੀ ‘ਲੇਵਲ-3’ ਦਾ ਅਲਰਟ ਜਾਰੀ ਹੈ। ਮੰਤਰਾਲੇ ਅਨੁਸਾਰ ਇਰਾਨੀ ਸਮਰਥਿਤ ਸਮੂਹ ਮੱਧ-ਪੂਰਬ ਤੋਂ ਬਾਹਰ ਵੀ ਅਮਰੀਕੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button