SportsTop News

ਮਹਿਲਾ ਕੋਚ ਨੇ ਸਾਬਕਾ ਮੰਤਰੀ ਖ਼ਿਲਾਫ਼ ਹੁਣ ਇੰਟਰਨੈੱਟ ਮੀਡੀਆ ‘ਤੇ ਖੋਲ੍ਹਿਆ ਮੋਰਚਾ, ਕਿਹਾ- ‘…ਮੈਂ ਤੈਨੂੰ ਛੱਡਣ ਵਾਲੀ ਨਹੀਂ’

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਤੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੇ ਸੰਦੀਪ ਸਿੰਘ  ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰਵਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਹੁਣ ਇੰਟਰਨੈੱਟ ਮੀਡੀਆ ‘ਤੇ ਮੋਰਚਾ ਖੋਲ੍ਹ ਦਿੱਤਾ ਹੈ।
ਮਹਿਲਾ ਕੋਚ ਜਬਰ-ਜਨਾਹ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਜੋੜਨ ਦੀ ਮੰਗ ‘ਤੇ ਅੜੀ ਹੋਈ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਸੰਦੀਪ ਸਿੰਘ ਨੂੰ ਸਜ਼ਾ ਦਿਵਾਏ ਬਿਨਾਂ ਪਿੱਛੇ ਹਟਣ ਵਾਲੀ ਨਹੀਂ। ਮਹਿਲਾ ਕੋਚ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਕਿਹਾ ਕਿ ਇਹ ਵੀਡੀਓ ਸੰਦੀਪ ਸਿੰਘ ਲਈ ਹੈ। ਧਮਕੀਆਂ ਦਿਵਾਉਣਾ ਬੰਦ ਕਰ ਦੇ। ਮੈਂ ਤੇਰਾ ਕੋਈ ਕਰੀਅਰ ਬਰਬਾਦ ਨਹੀਂ ਕੀਤਾ। 2 ਸਾਲ ਦਾ ਸਮਾਂ ਘੱਟ ਨਹੀਂ ਹੁੰਦਾ। ਤੈਨੂੰ 2 ਸਾਲ ਦਾ ਸਮਾਂ ਦਿੱਤਾ ਸੀ। ਤੈਨੂੰ ਕਿਹਾ ਸੀ ਕਿ ਮੈਨੂੰ ਟਾਰਚਰ ਨਾ ਕਰ, ਪਰ ਤੂੰ ਬਾਜ਼ ਨਹੀਂ ਆਇਆ।
ਮਹਿਲਾ ਕੋਚ ਨੇ ਕਿਹਾ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੈਂ ਤੇਰੇ ਤੋਂ ਕੋਈ ਫ਼ਾਇਦਾ ਨਹੀਂ ਲੈਣਾ ਸੀ। ਮੇਰਾ ਪੂਰਾ ਕਰੀਅਰ ਤੂੰ ਬਰਬਾਦ ਕਰ ਦਿੱਤਾ। ਇਕ ਅਜਿਹੀ ਕੁੜੀ, ਜਿਸ ਦਾ ਤੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਮੇਰੀ ਨੌਕਰੀ ਤੋਂ ਲੈ ਕੇ ਮੇਰਾ ਪੂਰਾ ਕਰੀਅਰ ਤੂੰ ਖ਼ਤਮ ਕਰ ਦਿੱਤਾ। ਕੀ ਹੋਇਆ, ਤੂੰ ਮੇਰੀ ਜਾਂਚ ਕਰਵਾਉਣ ਵਾਲਾ ਸੀ ਅਤੇ ਖ਼ੁਦ ਹੀ ਲਾਈ ਡਿਟੈਕਟਰ ਟੈਸਟ ਤੋਂ ਬਚਦਾ ਫਿਰ ਰਿਹਾ ਹੈਂ। 6 ਮਹੀਨਿਆਂ ਤੋਂ ਅਦਾਲਤ ਦਾ ਸਮਾਂ ਖ਼ਰਾਬ ਕਰਕੇ ਭੱਜਦਾ ਫਿਰ ਰਿਹਾ ਹੈਂ।
ਕੋਚ ਨੇ ਕਿਹਾ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੋਈ ਆਵੇਗੀ ਜ਼ਿੰਦਗੀ ‘ਚ ਅਤੇ ਨਜ਼ਾਰੇ ਦੇ ਕੇ ਜਾਵੇਗੀ। ਮੈਂ ਉਹੀ ਨਜ਼ਾਰੇ ਦਿੱਤੇ ਤੈਨੂੰ। ਮੇਰਾ ਤੇਰੇ ‘ਚ ਰੱਤੀ ਭਰ ਵੀ ਇੰਟਰੈਸਟ ਨਹੀਂ ਸੀ। ਇਹ ਵੀਡੀਓ ਅਜਿਹੇ ਹੀ ਬਣਦੇ ਰਹਿਣਗੇ। ਮੈਂ ਅਦਾਲਤ ਨੂੰ ਚਾਰ ਸਾਲ ਦਾ ਸਮਾਂ ਦਿੱਤਾ। ਹੁਣ ਜਾ ਕੇ ਮੇਰੇ ਬਿਆਨ ਹੋਏ ਹਨ। ਹੁਣ ਤੱਕ ਤੇਰੇ ਖ਼ਿਲਾਫ਼ ਚਾਰਜ ਵੀ ਫ੍ਰੇਮ ਨਹੀਂ ਹੋਏ।
ਮਹਿਲਾ ਕੋਚ ਨੇ ਕਿਹਾ ਕਿ ਆਪਣੇ ਕੁਕਰਮ ਯਾਦ ਕਰ। ਇੱਥੇ ਜ਼ਮੀਨ ‘ਤੇ ਤਾਂ ਮੈਂ ਤੈਨੂੰ ਛੱਡਣ ਵਾਲੀ ਨਹੀਂ। ਜੋ ਕੀਤਾ ਹੈ, ਉਸ ਦੀ ਸਜ਼ਾ ਤਾਂ ਭੁਗਤਣੀ ਪਵੇਗੀ। ਜਾਂਚ ਲਈ ਹਰਿਆਣਾ ਕੈਡਰ ਦੇ ਆਈਪੀਐੱਸ ਤੋਂ ਮੇਰੇ ਦੋਸਤਾਂ ਤੇ ਪਰਿਵਾਰ ਨੂੰ ਪਰੇਸ਼ਾਨ ਕਰਵਾਇਆ। ਤੇਰੀ ਜਾਂਚ ਤਾਂ ਰੱਬ ਨੇ ਚੰਡੀਗੜ੍ਹ ਪੁਲਿਸ ਤੋਂ ਕਰਵਾ ਦਿੱਤੀ, ਜਿਸ ਨੇ ਸਾਰੀਆਂ ਚੀਜ਼ਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ।
ਕੋਚ ਨੇ ਸੰਦੀਪ ਸਿੰਘ ਨੂੰ ਲੈ ਕੇ ਕਿਹਾ ਕਿ ਹੁਣ ਤੈਨੂੰ ਸਜ਼ਾ ਹੋਣ ਵਾਲੀ ਹੈ, ਜੇਲ੍ਹ ਜਾਣ ਵਾਲਾ ਹੈਂ। ਹੁਣ ਕਿਉਂ ਪਾਗਲ ਹੋ ਗਿਆ ਹੈਂ। ਇੰਨਾ ਕਿਉਂ ਬੌਖਲਾ ਗਿਆ ਹੈਂ। ਹੁਣ ਕੀ ਹੋਇਆ, ਇਲਜ਼ਾਮ ਮੇਰੇ ‘ਤੇ ਲਗਾ। ਮੇਰੀ ਜਾਂਚ ਕਰਵਾ, ਖ਼ਰਾਬ ਤਾਂ ਤੂੰ ਮੇਰੀ ਜ਼ਿੰਦਗੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਹੜੀ ਕੁੜੀ ਤੇਰੇ ਸਾਹਮਣੇ ਕੰਬਦੀ ਸੀ, ਉਹ ਤੇਰਾ ਅਤੇ ਤੇਰੀ ਸਰਕਾਰ ਦਾ ਸਾਹਮਣਾ ਕਰਨਾ ਸਿੱਖ ਗਈ
ਕਰੀਬ ਚਾਰ ਸਾਲ ਪਹਿਲਾਂ ਹਰਿਆਣਾ ਖੇਡ ਵਿਭਾਗ ਦੀ ਐਥਲੈਟਿਕਸ ਕੋਚ ਨੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ ਲਗਾਏ ਸਨ। ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਹਿਲਾ ਕੋਚ ਨੇ ਦੋਸ਼ ਲਗਾਇਆ ਸੀ ਕਿ 1 ਜੁਲਾਈ 2022 ਨੂੰ ਸੰਦੀਪ ਸਿੰਘ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-7 ਸਥਿਤ ਆਪਣੇ ਸਰਕਾਰੀ ਰਿਹਾਇਸ਼ ‘ਤੇ ਬੁਲਾਇਆ। ਉਸ ਨਾਲ ਛੇੜਛਾੜ ਕੀਤੀ ਅਤੇ ਕੱਪੜੇ ਪਾੜ ਦਿੱਤੇ ਗਏ।
ਸੰਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮਹਿਲਾ ਕੋਚ ਨੇ ਟਰਾਂਸਫਰ ਨਾਲ ਜੁੜੇ ਵਿਵਾਦ ਕਾਰਨ ਉਨ੍ਹਾਂ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਭ ਦੇ ਬਾਵਜੂਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਸੰਦੀਪ ਸਿੰਘ ਤੋਂ ਖੇਡ ਵਿਭਾਗ ਵਾਪਸ ਲੈ ਲਿਆ ਗਿਆ ਸੀ।
ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354-ਏ, 354-ਬੀ, 342, 506 ਅਤੇ 509 ਤਹਿਤ ਕੇਸ ਚੱਲ ਰਿਹਾ ਹੈ। ਮਹਿਲਾ ਕੋਚ ਨੇ ਹੁਣ ਇਸ ‘ਚ ਧਾਰਾ 376 ਅਤੇ 511 ਜੋੜਨ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਬਰ-ਜਨਾਹ ਦੀ ਕੋਸ਼ਿਸ਼ ਦਾ ਮਾਮਲਾ ਵੀ ਬਣਦਾ ਹੈ।
ਇਹ ਵੀ ਪੜ੍ਹੋ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button