IndiaTop News

ਨੋਇਡਾ `ਚ ਫਿਨਟੈੱਕ ਕੰਪਨੀ ਦਾ ਸਰਵਰ ਹੈਕ ਕਰਕੇ ਠੱਗਾਂ ਕੀਤੇ ਕਰੋੜਾਂ ਟ੍ਰਾਂਸਫਰ

ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਵਿਖੇ ਸਾਈਬਰ ਠੱਗਾਂ ਵਲੋਂ ਫਿਨਟੈਕ ਕੰਪਨੀ ਦਾ ਸਰਵਰ ਹੈਕ ਕਰਕੇ ਕਰੋੜਾਂ ਟ੍ਰਾਂਸਫਰ ਕੀਤੇ ਗਏ ਹਨ ।
ਮਿਲੀ ਜਾਣਕਾਰੀ ਅਨੁਸਾਰ ਨੋਇਡਾ ‘ਚ ਜੋ ਸਾਈਬਰ ਜਾਅਲਸਾਜ਼ਾਂ ਵਲੋਂ ਇਕ ਵਿੱਤੀ ਤਕਨਾਲੋਜੀ ਕੰਪਨੀ (ਫਿਨਟੈੱਕ) ਦਾ ਸਰਵਰ ਅਤੇ ਏ. ਪੀ. ਆਈ. ਪੋਰਟਲ ਹੈਕ ਕਰ ਕੇ ਉਸ ਦੇ ਖਾਤੇ ‘ਚੋਂ ਕਰੋੜਾਂ ਰੁਪਏ ਦੀ ਰਕਮ ਕੱਢ ਲਈ ਗਈ ਹੈ ਉਹ 2.42 ਕਰੋੜ ਰੁਪਏ ਤੋਂ ਵੱਧ ਹੈ ।ਨੋਇਡਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਸਾਈਬਰ ਅਪਰਾਧ) ਸ਼ੈਵਿਆ ਗੋਇਲ ਨੇ ਦੱਸਿਆ ਕਿ ਰਿਨੋਵਾ ਪੇਟੈੱਕ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਰਾਜਕੁਮਾਰ ਦੀ ਸ਼ਿਕਾਇਤ ‘ਤੇ ਮੰਗਲਵਾਰ ਨੂੰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ । ਕੰਪਨੀ ਮੋਬਾਈਲ ਫੋਨ ਰੀਚਾਰਜ, ਬਿੱਲ ਭੁਗਤਾਨ, ਆਧਾਰ ਜ਼ਰੀਏ ਨਕਦ ਨਿਕਾਸੀ ਅਤੇ ਘਰੇਲੂ ਧਨ ਟ੍ਰਾਂਸਫਰ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ।
ਗੋਇਲ ਨੇ ਸਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 13 ਸਤੰਬਰ ਨੂੰ ਦੁਪਹਿਰ ਬਾਅਦ ਤੋਂ ਰਾਤ ਲੱਗਭਗ 8 ਵਜੇ ਦੇ ਵਿਚਾਲੇ ਜਾਅਲਸਾਜ਼ਾਂ ਨੇ ਕੰਪਨੀ ਦਾ ਸਰਵਰ ਹੈਕ (Server hack) ਕਰ ਕੇ ਏ. ਪੀ. ਆਈ. ਪੋਰਟਲ ਜ਼ਰੀਏ ਉਸ ਦੇ ਖਾਤੇ ‘ਚੋਂ 2,42,65,576 ਰੁਪਏ ਕੱਢ ਲਏ। ਇਹ ਰਕਮ 497 ਲੈਣ-ਦੇਣ ਦੇ ਮਾਧਿਅਮ ਨਾਲ 28 ਬੈਂਕਾਂ ਦੇ 58 ਖਾਤਿਆਂ ‘ਚ ਟ੍ਰਾਂਸਫਰ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਸ਼ਾਖਾ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਿਹੜੇ-ਕਿਹੜੇ ਬੈਂਕ ਖਾਤਿਆਂ ‘ਚ ਕਿੰਨੀ ਰਕਮ ਟ੍ਰਾਂਸਫਰ ਕੀਤੀ ਗਈ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button