PunjabTop News

ਭਗਵਾਨ ਦੀ ਮੂਰਤੀ ਚੋਰੀ ਮਾਮਲੇ ’ਚ ਕਬਾੜੀਏ ਸਣੇ 5 ਗ੍ਰਿਫ਼ਤਾਰ

ਰਨਾਲਾ ਪੁਲਿਸ ਨੇ ਹੰਡਿਆਇਆ ਰੋਡ ਸਥਿਤ ਇੱਕ ਸ਼ੋਅਰੂਮ ਤੋਂ ਚੋਰੀ ਹੋਈ ਭਗਵਾਨ ਦੀ ਮੂਰਤੀ ਤੇ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਚੋਰੀ ਕੀਤਾ ਸਾਮਾਨ ਤੇ ਖੰਡਿਤ ਮੂਰਤੀ ਵੀ ਬਰਾਮਦ ਕਰ ਲਈ ਹੈ। ਸ਼ਨੀਵਾਰ ਦੇਰ ਸ਼ਾਮ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ (ਰਾਸ਼ਟਰਪਤੀ ਮੈਡਲ ਵਿਜੇਤਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੰਡਿਆਇਆ ਰੋਡ ’ਤੇ ਸਥਿਤ ‘ਆਰ.ਐੱਸ. ਐਂਟਰਪ੍ਰਾਈਜਿਜ਼’ ਸ਼ੋਅਰੂਮ ‘ਚ ਚੋਰੀ ਦੀ ਵਾਰਦਾਤ ਵਾਪਰੀ ਸੀ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਮੁੱਖ ਚੋਰ ਨੂੰ ਦਬੋਚ ਲਿਆ ਸੀ।
ਇਸ ਤੋਂ ਬਾਅਦ ਜਦੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਪੂਰੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਬਾੜੀਏ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਵਿਚ ਜਸਪ੍ਰੀਤ ਸਿੰਘ ਉਰਫ਼ ਜੱਸੂ ਪੁੱਤਰ ਜਰਨੈਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਬਰਨਾਲਾ ਜੋ ਮਾਮਲੇ ਦਾ ਮੁੱਖ ਸਰਗਨਾ ਸੀ, ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਰਜਿੰਦਰ ਸਿੰਘ ਵਾਸੀ ਖੁੱਡੀ ਰੋਡ, ਬਰਨਾਲਾ,ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਬੂਟਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਹੰਡਿਆਇਆ ਰੋਡ, ਬਰਨਾਲਾ, ਪ੍ਰਵੀਨ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗਲੀ ਨੰਬਰ 9, ਗੁਰੂ ਤੇਗ ਬਹਾਦਰ ਨਗਰ, ਬਰਨਾਲਾ, ਰਾਜ ਕਬਾੜੀਆ ਪੁੱਤਰ ਮੱਖਣ ਸਿੰਘ ਮੂਲ ਵਾਸੀ ਕਿਲਾ ਰਹਿਮਾਨਗੜ੍ਹ, ਮਲੇਰਕੋਟਲਾ ਹਾਲ ਵਾਸੀ ਬਰਨਾਲਾ ਹਨ। ਸੀ.ਆਈ.ਏ. ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਰਾਜ ਕਬਾੜੀਏ ਨੇ ਭਗਵਾਨ ਦੀ ਖੰਡਿਤ ਮੂਰਤੀ ਪਹਿਲਾਂ ਚੋਰਾਂ ਤੋਂ ਖਰੀਦੀ ਸੀ ਤੇ ਦੋ ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਉਸੇ ਚੋਰ ਨੂੰ ਵਾਪਸ ਕਰ ਦਿੱਤੀ ਸੀ।
ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਕੋਲੋਂ ਸਮਾਨ ਬਰਾਮਦ ਕਰ ਗਿਆ ਹੈ ਜਿਸ ਚ ਚੋਰੀ ਹੋਈ ਭਗਵਾਨ ਦੀ ਖੰਡਿਤ ਮੂਰਤੀ,1 ਏ.ਸੀ., 1 ਐੱਲ.ਈ.ਡੀ.,2 ਲੈਪਟਾਪ,1 ਹੀਰੋ ਹਾਂਡਾ ਮੋਟਰਸਾਈਕਲ, 2 ਗ੍ਰਾਈਂਡਰ, 2 ਸਮਾਰਟ ਘੜੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਚੋਰੀ ਦੇ ਧਾਰਾਵਾਂ ਹੇਠ ਦਰਜ ਮਾਮਲੇ ‘ਚ ਵਾਧਾ ਕਰਦਿਆਂ, ਭਗਵਾਨ ਦੀ ਮੂਰਤੀ ਖੰਡਿਤ ਕਰਨ ਦੇ ਦੋਸ਼ ਹੇਠ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਕਾਨੂੰਨੀ ਧਾਰਾ ਵੀ ਸ਼ਾਮਲ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button